ਹਾਥੀ ਨੇ ਫ਼ਿਲਮੀ ਅੰਦਾਜ਼ 'ਚ ਖਾਂਦੇ ਗੋਲ ਗੱਪੇ, ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਹ ਵੀਡੀਓ

Elephant enjoys pani puri/golgappe, Viral Video : ਗੋਲ ਗੱਪਾ ਅਜਿਹਾ ਭਾਰਤੀ ਵਿਅੰਜਨ ਹੈ ਜਿਸ ਨੂੰ ਹਰ ਕੋਈ ਪਸੰਦ ਕਰਦਾ ਹੈ ਭਾਵੇਂ ਉਹ ਬੱਚਾ ਹੋਵੇ ਜਾਂ ਫਿਰ ਬਜ਼ੁਰਗ ਹੋਵੇ, ਮੁਟਿਆਰਾਂ ਨੂੰ ਇਹ ਸਭ ਤੋਂ ਜ਼ਿਆਦਾ ਪਸੰਦ ਹੁੰਦਾ ਹੈ। ਇੱਥੇ ਤੱਕ ਕੇ ਫਿਲਮੀ ਕਲਾਕਾਰ ਵੀ ਗੋਲ ਗੱਪੇ ਦੇ ਦੀਵਾਨੇ ਹੁੰਦੇ ਹਨ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਾਥੀ ਨੂੰ ਵੀ ਗੋਲ ਗੱਪੇ ਬਹੁਤ ਪਸੰਦ ਹਨ।
image source: instagram
ਹੋਰ ਪੜ੍ਹੋ : BIGG BOSS 16: ਸ਼ਾਲੀਨ ਨੇ ਡਾਕਟਰ ਨਾਲ ਕੀਤਾ ਬਹੁਤ ਬੁਰਾ ਵਿਵਹਾਰ, ਕਿਹਾ- 'ਤੁਮ ਮੇਰਾ ਇਲਾਜ ਕਰਨੇ ਕੇ ਲਾਇਕ ਨਹੀਂ ਹੋ'
ਇਹ ਅਸੀਂ ਨਹੀਂ ਕਹਿ ਰਹੇ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ ਇਸ ਗੱਲ ਨੂੰ ਸਾਬਤ ਕਰ ਰਹੀ ਹੈ। ਜਿਸ ਵਿੱਚ ਇੱਕ ਹਾਥੀ ਫਿਲਮੀ ਅੰਦਾਜ਼ ਵਿੱਚ ਗੋਲ ਗੱਪੇ ਵਾਲੀ ਰੇਹੜੀ 'ਤੇ ਗੋਲ ਗੱਪੇ ਦਾ ਸਵਾਦ ਲੈਂਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਬਹੁਤ ਹੀ ਸ਼ਾਨਦਾਰ ਹੈ ਅਤੇ ਲੋਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾ ਰਿਹ ਹੈ।
image source: instagram
ਇਸ ਵਾਇਰਲ ਵੀਡੀਓ ਨੂੰ whatsinthenews ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਗੋਲਗੱਪੇ ਦੀ ਰੇਹੜੀ ਦੇ ਸਾਹਮਣੇ ਇੱਕ ਹਾਥੀ ਖੜ੍ਹਾ ਹੈ ਅਤੇ ਗੋਲਗੱਪਾ ਵਾਲਾ ਭਾਈ ਗੋਲਗੱਪੇ ਬਣਾ ਕੇ ਹਾਥੀ ਨੂੰ ਦੇ ਰਿਹਾ ਹੈ ਜਿਸ ਨੂੰ ਹਾਥੀ ਆਪਣੀ ਸੁੰਡ ਦੇ ਨਾਲ ਚੁੱਕ ਕੇ ਆਪਣੇ ਮੂੰਹ 'ਚ ਪਾ ਰਿਹਾ ਹੈ ਤੇ ਚਟਕਾਰੇ ਲਗਾ ਕੇ ਗੋਲਗੱਪਿਆਂ ਦਾ ਸਵਾਦ ਲੈ ਰਿਹਾ ਹੈ।
image source: instagram
ਹਾਥੀ ਇੱਕ-ਇੱਕ ਕਰਕੇ ਕਈ ਗੋਲਗੱਪੇ ਖਾਉਂਦਾ ਹੋਇਆ ਨਜ਼ਰ ਆ ਰਿਹਾ ਹੈ। ਆਲੇ-ਦੁਆਲੇ ਖੜ੍ਹੇ ਲੋਕ ਵੀ ਇਸ ਅਦਭੁੱਤ ਨਜ਼ਾਰੇ ਨੂੰ ਬੜੇ ਪਿਆਰ ਨਾਲ ਦੇਖ ਰਹੇ ਹਨ ਅਤੇ ਮੁਸਕਰਾ ਰਹੇ ਹਨ। ਇਸ ਵੀਡੀਓ 'ਤੇ ਸੋਸ਼ਲ ਮੀਡੀਆ ਯੂਜ਼ਰਸ ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਦੇਖਦੇ ਹੀ ਦੇਖਦੇ ਇਹ ਵੀਡੀਓ ਵੱਖ-ਵੱਖ ਪਲੇਟਫਾਰਮਾਂ 'ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।
View this post on Instagram