ਜਾਕੋ ਰਾਖੇ ਸਾਈਆਂ ਤੋ ਮਾਰ ਸਕੇ ਨਾ ਕੋਇ, ਇਹ ਕਹਾਵਤ ਠੀਕ ਢੁੱਕਦੀ ਹੈ ਲੁਧਿਆਣਾ ਦੇ ਇੱਕ ਬਜ਼ੁਰਗ (Old Man) ‘ਤੇ । ਜੋ ਚੱਲਦੀ ਗੱਡੀ ‘ਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ । ਪਰ ਇਸੇ ਦੌਰਾਨ ਉਸ ਦਾ ਪੈਰ ਫਿਸਲ ਜਾਂਦਾ ਹੈ ਅਤੇ ਉਹ ਰੇਲ ਦੀ ਪੱਟੜੀ ‘ਤੇ ਡਿੱਗ ਪੈਂਦਾ ਹੈ । ਉਸ ਦੇ ਉੱਤੋਂ ਦੀ ਟ੍ਰੇਨ ਦੇ ਸੱਤ ਦੇ ਕਰੀਬ ਡੱਬੇ ਗੁਜ਼ਰ ਗਏ ਪਰ ਉਸ ਦਾ ਵਾਲ ਵੀ ਵਿੰਗਾ ਨਹੀਂ ਹੋਇਆ ।
ਹੋਰ ਪੜ੍ਹੋ : ਗੁਰਦੁਆਰਾ ਸਾਹਿਬ ‘ਚ ਸੇਵਾ ਕਰਦੇ ਨਜ਼ਰ ਆਏ ਗਾਇਕਾ ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ, ਵੇਖੋ ਵੀਡੀਓ
ਪਰ ਜਦੋਂ ਇਸ ਬਜ਼ੁਰਗ ਤੋਂ ਟ੍ਰੇਨ ਦੇ ਡੱਬੇ ਗੁਜ਼ਰ ਰਹੇ ਸਨ ਤਾਂ ਉੱਥੇ ਮੌਜੂਦ ਲੋਕਾਂ ਦਾ ਇੱਕ ਵਾਰ ਤਾਂ ਦਿਲ ਦਹਿਲ ਗਿਆ ਸੀ ਇਹ ਬਜ਼ੁਰਗ ਹੁਣ ਕਿੱਥੇ ਬਚਿਆ ਹੋਣਾ ਹੈ । ਪਰ ਲੋਕਾਂ ਨੇ ਕਿਸੇ ਤਰ੍ਹਾਂ ਟ੍ਰੇਨ ਨੂੰ ਰੁਕਵਾਇਆ ਤਾਂ ਟ੍ਰੇਨ ਦੇ ਥੱਲਿਓਂ ਬਜ਼ੁਰਗ ਬਿਲਕੁਲ ਠੀਕ ਠਾਕ ਸੀ ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਗਾਇਕ ਗੁਰੂ ਰੰਧਾਵਾ, ਗਾਇਕ ਦੇ ਪਿਤਾ ਨਾਲ ਮੁਲਾਕਾਤ ਕਰਕੇ ਜਤਾਇਆ ਦੁੱਖ
ਜਿਸ ਤੋਂ ਬਾਅਦ ਲੋਕਾਂ ਨੇ ਰਾਹਤ ਦਾ ਸਾਹ ਲਿਆ । ਇਹ ਹਾਦਸਾ ਉਸ ਵੇਲੇ ਹੋਇਆ ਜਦੋਂ ਪਠਾਨਕੋਟ ਐਕਸਪ੍ਰੈੱਸ ਜੋ ਕਿ ਬੁੱਧਵਾਰ ਨੂੰ ਦਿੱਲੀ ਜਾ ਰਹੀ ਸੀ ਉਸ ‘ਚ ਸਵਾਰ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਇਸੇ ਦੌਰਾਨ ਸੰਤੁਲਨ ਵਿਗੜਨ ਦੇ ਕਾਰਨ ਉਹ ਰੇਲ ਦੀ ਪਟੜੀ ‘ਤੇ ਡਿੱਗ ਪਿਆ,ਪਰ ਪਤਲਾ ਹੋਣ ਦੇ ਕਾਰਨ ਉਹ ਪਲੇਟਫਾਰਮ ਦੀ ਦੀਵਾਰ ਦੇ ਨਾਲ ਚਿਪਕ ਕੇ ਬੈਠ ਗਿਆ ।
ਇਸ ਸ਼ਖਸ ਦੀ ਪਛਾਣ ਗੁਰਜੀਤ ਸਿੰਘ ਦੇ ਤੌਰ ‘ਤੇ ਹੋਈ ਹੈ । ਇਹ ਸਾਰੀ ਘਟਨਾ ਪਲੇਟਫਾਰਮ ‘ਤੇ ਲੱਗੇ ਸੀਸੀਟੀਵੀ ਕੈਮਰੇ ‘ਚ ਕੈਦ ਹੋ ਗਈ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਹ ਬਜ਼ੁਰਗ ਚੱਲਦੀ ਹੋਈ ਟ੍ਰੇਨ ‘ਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ ।