ਏਕਤਾ ਕਪੂਰ ਦਾ ਲਾਡਲਾ ਹੋਇਆ ਇੱਕ ਸਾਲ ਦਾ, ਪਹਿਲੀ ਵਾਰ ਸਾਹਮਣੇ ਆਇਆ ਚਿਹਰਾ, ਦੇਖੋ ਵੀਡੀਓ

ਬਾਲੀਵੁੱਡ ਤੋਂ ਲੈ ਟੀਵੀ ਦੀ ਫੇਮਸ ਪ੍ਰੋਡਿਊਸਰ ਤੇ ਡਾਇਰੈਕਟਰ ਏਕਤਾ ਕਪੂਰ ਦੇ ਪੁੱਤਰ ਦੀ ਪਹਿਲੀ ਤਸਵੀਰ ਇਕ ਸਾਲ ਬਾਅਦ ਸਾਹਮਣੇ ਆਈ ਹੈ। ਜੀ ਹਾਂ ਇਹ ਪਹਿਲਾ ਮੌਕਾ ਸੀ ਜਦੋਂ ਏਕਤਾ ਦੇ ਬੇਟੇ ਰਵੀ ਦਾ ਚਿਹਰਾ ਦੁਨੀਆ ਦੇ ਸਾਹਮਣੇ ਆਇਆ ਹੈ। ਇਹ ਮੌਕਾ ਸੀ ਰਵੀ ਦੇ ਪਹਿਲੇ ਬਰਥਡੇਅ ਦਾ।
View this post on Instagram
ਹੋਰ ਵੇਖੋ:ਸ਼ਹਿਨਾਜ਼ ਗਿੱਲ ਹੋਈ 26 ਸਾਲਾਂ ਦੀ, ਗਾਇਕਾ ਦੇ ਇਸ ਬਿਆਨ ਨੇ ਸੋਸ਼ਲ ਮੀਡੀਆ ‘ਤੇ ਮਚਾ ਦਿੱਤੀ ਸੀ ਤੜਥੱਲੀ
ਇਸ ਮੌਕੇ ਤੇ ਏਕਤਾ ਕਪੂਰ ਨੇ ਆਪਣੇ ਪੁੱਤਰ ਦਾ ਚਿਹਰਾ ਮੀਡੀਆ ਅੱਗੇ ਦਿਖਾਇਆ। ਰਵੀ ਦਾ ਪਹਿਲਾ ਜਨਮ ਦਿਨ ਬਹੁਤ ਹੀ ਖਾਸ ਤਰੀਕੇ ਦੇ ਨਾਲ ਸੈਲੀਬ੍ਰੇਟ ਕੀਤਾ ਹੈ। ਇਸ ਬਰਥਡੇਅ ਪਾਰਟੀ ‘ਚ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਆਪਣੇ ਬੱਚਿਆਂ ਦੇ ਸ਼ਾਮਿਲ ਹੋਈਆਂ ਸਨ।
View this post on Instagram
ਏਕਤਾ ਕਪੂਰ ਨੇ ਆਪਣੇ ਇੰਸਟਾਗ੍ਰਾਮ ਉੱਤੇ ਬਰਥਡੇਅ ਪਾਰਟੀ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਏਕਤਾ ਦੇ ਨਾਲ ਪਿਤਾ ਜਤਿੰਦਰ ਕਪੂਰ ਵੀ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਰਵੀ ਦੇ ਮਾਮੂ ਯਾਨੀਕਿ ਤੁਸ਼ਾਰ ਕਪੂਰ ਵੀ ਆਪਣੇ ਪੁੱਤਰ ਲਕਸ਼ ਦੇ ਨਾਲ ਇਸ ਪਾਰਟੀ ‘ਚ ਮਸਤੀ ਕਰਦੇ ਹੋਏ ਨਜ਼ਰ ਆਏ।ਬਰਥਡੇਅ ਪਾਰਟੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।