ਬਾਲੀਵੁੱਡ ਦੇ ਇਸ ਐਕਟਰ ਦੇ ਨਾਂ 'ਤੇ ਏਕਤਾ ਨੇ ਰੱਖਿਆ ਆਪਣੇ ਬੱਚੇ ਦਾ ਨਾਂ, ਬਾਲੀਵੁੱਡ ਦਾ ਇਹ ਐਕਟਰ ਹੈ ਏਕਤਾ ਲਈ ਲੱਕੀ

ਛੋਟੇ ਪਰਦੇ ਦੀ ਕਵੀਨ ਏਕਤਾ ਕਪੂਰ ਦੇ ਘਰ ਬੇਟੇ ਨੇ ਜਨਮ ਲਿਆ ਹੈ । ਸਰੋਗੇਸੀ ਦੇ ਨਾਲ ਮਾਂ ਬਣੀ ਏਕਤਾ ਕਪੂਰ ਕਾਫੀ ਖੁਸ਼ ਹੈ । ਇਸ ਤੋਂ ਪਹਿਲਾਂ ਤੁਸ਼ਾਰ ਕਪੂਰ ਵੀ ਸਰੋਗੇਸੀ ਦੀ ਮਦਦ ਲਈ ਸੀ । ਇਸ ਲਈ ਉਹਨਾਂ ਦਾ ਬੇਟਾ ਲਕਸ਼ ਸਭ ਦਾ ਲਾਡਲਾ ਹੈ । ਲਕਸ਼ ਆਪਣੀ ਭੂਆ ਏਕਤਾ ਦੇ ਕਾਫੀ ਕਰੀਬ ਹੈ । ਪਰ ਇਸ ਖਾਨਦਾਨ ਵਿੱਚ ਇੱਕ ਹੋਰ ਲਾਡਲੇ ਨੇ ਜਨਮ ਲੈ ਲਿਆ ਹੈ ।
Congratulations! Ekta Kapoor Becomes Mother Via Surrogacy
ਏਕਤਾ ਨੇ ਆਪਣੇ ਲਾਡਲੇ ਦਾ ਨਾਂ ਆਪਣੀ ਜ਼ਿੰਦਗੀ ਦੇ ਬੇਹਦ ਕਰੀਬੀ ਸਖਸ਼ ਦੇ ਨਾਂ ਤੇ ਰੱਖਿਆ ਹੈ । ਏਕਤਾ ਨੇ ਆਪਣੇ ਬੇਟੇ ਦਾ ਨਾਂ ਜਤਿੰਦਰ ਦੇ ਨਾਂ ਤੇ ਰੱਖਿਆ ਹੈ । ਬਹੁਤ ਘੱਟ ਲੋਕ ਜਾਣਦੇ ਹੋਣਗੇ ਜਤਿੰਦਰ ਦਾ ਨਾਂ ਰਵੀ ਕਪੂਰ ਵੀ ਹੈ । ਏਕਤਾ ਨੇ ਵੀ ਆਪਣੇ ਬੇਟੇ ਦਾ ਨਾਂ ਰਵੀ ਰੱਖਿਆ ਹੈ । ਇਸ ਦੀ ਜਾਣਕਾਰੀ ਏਕਤਾ ਨੇ ਸੋਸ਼ਲ ਮੀਡੀਆ ਤੇ ਦਿੱਤੀ ਹੈ ।
https://www.instagram.com/p/BtTEe1pn_W3/
ਏਕਤਾ ਨੇ ਸੋਸ਼ਲ ਮੀਡੀਆ ਤੇ ਬੱਚੇ ਦਾ ਨਾਂ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸਫਲਤਾਵਾਂ ਦੇਖੀਆਂ ਹਨ ਪਰ ਇਸ ਬੱਚੇ ਦੇ ਆਉਣ ਦੀ ਭਾਵਨਾ ਦੁਨੀਆ ਤੋਂ ਅਲੱਗ ਹੈ । ਉਸ ਨੇ ਲਿਖਿਆ ਹੈ ਕਿ ਉਹ ਇਹ ਬਿਆਨ ਨਹੀਂ ਕਰ ਸਕਦੀ ਕਿ ਬੱਚੇ ਦੇ ਆਉਣ ਨਾਲ ਉਹ ਕਿੰਨੀ ਖੁਸ਼ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਬੱਚੇ ਦਾ ਨਾਂ ਸੰਜੇ ਜੁਮਾਨੀ ਨੇ ਰੱਖਿਆ ਹੈ । ਰਵੀ ਦੇ ਨਾਂ ਦੇ ਨਾਲ ਅਖੀਰ ਵਿੱਚ ਈ ਲੈਟਰ ਵੀ ਜੋੜਿਆ ਗਿਆ ਹੈ ।