Ek Villain Returns: ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਅਰਜੁਨ ਕਪੂਰ ਤੇ ਤਾਰਾ ਸੁਤਾਰੀਆ ਦੀਆਂ ਅਣਦੇਖੀਆਂ ਤਸਵੀਰਾਂ ਹੋਇਆ ਵਾਇਰਲ, ਵੇਖੋ ਤਸਵੀਰਾਂ

Unseen pictures of Arjun Kapoor and Tara Sutaria: ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਅਤੇ ਅਦਾਕਾਰਾ ਤਾਰਾ ਸੁਤਾਰੀਆ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਏਕ ਵਿਲੇਨ ਰਿਟਰਨਸ'ਨੂੰ ਲੈ ਕੇ ਸੁਰਖੀਆਂ 'ਚ ਹਨ। ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਫਿਲਮ ਸੈਟ ਤੋਂ ਅਰਜੁਨ ਕਪੂਰ ਤੇ ਤਾਰਾ ਸੁਤਾਰੀਆ ਦੀਆਂ ਅਣਦੇਖੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।
Image Source: Instagram
ਸੋਸ਼ਲ ਮੀਡੀਆ 'ਤੇ ਤਾਰਾ ਨੇ ਆਪਣੀ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਝਲਕ ਸ਼ੇਅਰ ਕੀਤੀ ਹੈ, ਜਿਸ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਦੇ ਨਾਲ-ਨਾਲ ਦੋਹਾਂ ਨੇ ਕਾਫੀ ਮਸਤੀ ਭਰੇ ਪਲ ਬਿਤਾਏ ਹਨ। ਤਸਵੀਰਾਂ 'ਚ ਦੋਹਾਂ ਦੀ ਬਾਂਡਿੰਗ ਨੂੰ ਦੇਖ ਕੇ ਸਾਫ ਹੈ ਕਿ ਉਨ੍ਹਾਂ ਦੀ ਕੈਮਿਸਟਰੀ ਪਰਦੇ 'ਤੇ ਹਿੱਟ ਹੋਣ ਵਾਲੀ ਹੈ।
Image Source: Instagram
ਇਨ੍ਹਾਂ ਤਸਵੀਰਾਂ ਨੂੰ ਤਾਰਾ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਤਾਰਾ ਸੁਤਾਰੀਆ ਨੇ ਤਸਵੀਰਾਂ ਦੇ ਨਾਲ ਕੈਪਸ਼ਨ 'ਚ ਲਿਖਿਆ, 'ਇਹ ਅਸੀਂ ਹਾਂ। ਤੁਸੀਂ ਸਾਨੂੰ ਕਈ ਵਾਰ ਭੁੱਖੇ ਮਰਦੇ ਹੋਏ, ਇੱਕ ਦੂਜੇ ਦੀਆਂ ਗੱਲ੍ਹਾਂ ਨੂੰ ਮਰੋੜਦੇ ਹੋਏ, ਦੁਬਾਰਾ ਭੁੱਖੇ, ਭਿਆਨਕ ਚੁਟਕਲੇ ਦੱਸਦੇ ਹੋਏ (ਅਤੇ ਪਾਗਲਾਂ ਵਾਂਗ ਹੱਸਦੇ ਹੋਏ) ਇੱਕ ਦੂਜੇ ਲਈ ਬੇਕਾਰ ਉਪਨਾਮ ਬਣਾਉਂਦੇ ਹੋਏ ਦੇਖੋਗੇ.. ਅਤੇ ਫਿਰ ਅਸੀਂ ਬਹਿਸ ਕਰਾਂਗੇ ਕਿਉਂਕਿ ਸਾਨੂੰ ਹੋਰ ਖਾਣਾ ਚਾਹੀਦਾ ਹੈ / ਲੈਣਾ ਚਾਹੀਦੀ ਹੈ ਇੱਕ ਝਪਕੀ ਅਰਜੁਨ ਕਪੂਰ ਅਸੀਂ ਅਜਿਹੇ ਕਿਵੇਂ ਹੋ ਸਕਦੇ ਹਾਂ।??♀️♥️'
ਤਾਰਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਪਹਿਲੀ ਤਸਵੀਰ 'ਚ ਅਰਜੁਨ ਕਪੂਰ ਗਿਟਾਰ ਵਜਾਉਂਦੇ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਦੇ ਕੋਲ ਬੈਠੀ ਤਾਰਾ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਦੂਜੀ ਤਸਵੀਰ 'ਚ ਅਰਜੁਨ ਕਪੂਰ ਨਾਲ ਤਾਰਾ ਦੀ ਮਸਤੀ ਨਜ਼ਰ ਆ ਰਿਹਾ ਹੈ। ਤਸਵੀਰ ਵਿੱਚ ਤਾਰਾ ਅਰਜੁਨ ਕਪੂਰ ਦੀ ਗੱਲ੍ਹਾਂ ਖਿੱਚ ਰਹੀ ਹੈ।
Image Source: Instagram
ਹੋਰ ਪੜ੍ਹੋ: ਕੈਟਰੀਨਾ ਕੈਫ ਨੇ ਮਾਲਦੀਵ ਤੋਂ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਫੈਨਜ਼ ਨੂੰ ਆ ਰਹੀਆਂ ਨੇ ਪਸੰਦ
ਦੱਸ ਦੇਈਏ ਕਿ ਮੋਹਿਤ ਸੂਰੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਏਕ ਵਿਲੇਨ ਰਿਟਰਨਸ' 29 ਜੁਲਾਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਅਰਜੁਨ ਕਪੂਰ ਤੇ ਤਾਰਾ ਤੋਂ ਇਲਾਵਾ ਬਾਲੀਵੁੱਡ ਅਦਾਕਾਰ ਜਾਨ ਅਬ੍ਰਾਹਮ ਅਤੇ ਦਿਸ਼ਾ ਪਟਾਨੀ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ।
View this post on Instagram