'ਇੱਕ ਲੜਕੀ ਕੋ ਦੇਖਾ ਤੋ ਐਸਾ ਲਗਾ' ਇਸ ਫ਼ਿਲਮ ਦੀ ਕਹਾਣੀ ਲਿਖਣ ਵਾਲੀ ਗਜ਼ਲ ਧਾਲੀਵਾਲ ਦੇ ਬਾਰੇ ਦੱਸਾਂਗੇ । ਪਟਿਆਲਾ ਦੀ ਰਹਿਣ ਵਾਲੀ ਇਸ ਟਰਾਂਸ ਵੁਮੈਨ ਨੇ ਪੱਚੀ ਸਾਲ ਦੀ ਉਮਰ 'ਚ ਆਪਣੀ ਪਹਿਚਾਣ ਬਦਲ ਲਈ ਸੀ ਅਤੇ ਇੱਕ ਮੁੰਡੇ ਦੇ ਤੌਰ 'ਤੇ ਜਨਮ ਲੈਣ ਵਾਲੀ ਇਹ ਗਜ਼ਲ ਧਾਲੀਵਾਲ ਮੁੰਡੇ ਤੋਂ ਇੱਕ ਕੁੜੀ ਬਣ ਗਈ ਸੀ । ਗਜ਼ਲ ਧਾਲੀਵਾਲ ਨੇ ਜੋ ਕਹਾਣੀ ਇਸ ਫ਼ਿਲਮ ਲਈ ਲਿਖੀ ਉਹ ਦੋ ਕੁੜੀਆਂ ਵਿਚਾਲੇ ਪਿਆਰ ਦੀ ਹੈ ।
ਹੋਰ ਵੇਖੋ:ਪੁਲਵਾਮਾ ਹਮਲੇ ਤੋਂ ਬਾਅਦ ਅਦਾਕਾਰ ਕਮਲ ਹਾਸਨ ਨੇ ਪੀ.ਓ.ਕੇ. ਨੂੰ ਦੱਸਿਆ ਅਜ਼ਾਦ ਕਸ਼ਮੀਰ, ਦੇਖੋ ਵੀਡਿਓ
ਜਿਨ੍ਹਾਂ ਨੇ ਇਸ ਫ਼ਿਲਮ ਦੀ ਕਹਾਣੀ ਪੰਜਾਬ ਨੂੰ ਅਧਾਰ ਬਣਾ ਕੇ ਲਿਖੀ ਹੈ । ਗਜ਼ਲ ਧਾਲੀਵਾਲ ਦੀ ਜ਼ਿੰਦਗੀ ਦੇ ਨਾਲ ਕਿਤੇ ਨਾ ਕਿਤੇ ਇਹ ਕਹਾਣੀ ਮੇਲ ਖਾਂਦੀ ਹੈ । ਗਜ਼ਲ ਧਾਲੀਵਾਲ ਦਾ ਕਹਿਣਾ ਹੈ ਕਿ ਇੱਕ ਮੁੰਡੇ ਦੇ ਸ਼ਰੀਰ ਵਿੱਚ ਉਹ ਖੁਦ ਨੂੰ ਘੁਟਣ ਜਿਹੀ 'ਚ ਮਹਿਸੂਸ ਕਰਦੀ ਸੀ, ਉਸ ਦਾ ਮਨ ਅਕਸਰ ਕੁੜੀਆਂ ਵਾਂਗ ਸੱਜਣ ਫੱਬਣ ਨੂੰ ਕਰਦਾ, ਪਰ ਉਹ ਅਜਿਹਾ ਨਹੀਂ ਸੀ ਕਰ ਪਾਉਂਦੀ ।
ਹੋਰ ਵੇਖੋ:ਗੁਰਦਾਸ ਮਾਨ, ਸੰਜੇ ਦੱਤ, ਕਪਿਲ ਸ਼ਰਮਾ ਤੇ ਬਾਦਸ਼ਾਹ ਨੇ 30 ਹਜ਼ਾਰ ਨੌਜਵਾਨਾਂ ਨੂੰ ਨਸ਼ੇ ਨਾ ਕਰਨ ਦੀ ਚੁਕਵਾਈ ਸਹੁੰ, ਦੇਖੋ ਵੀਡਿਓ
ਜਿਸ ਤੋਂ ਬਾਅਦ ਉਸ ਨੇ ਇਸ ਜ਼ਿੰਦਗੀ ਤੋਂ ਮੁਕਤ ਹੋਣ ਦਾ ਫੈਸਲਾ ਕਰ ਲਿਆ ਸੀ ਅਤੇ ਆਪਣਾ ਸੈਕਸ ਬਦਲ ਲਿਆ । ਇਸ ਜ਼ਿੰਦਗੀ ਤੋਂ ਗਜ਼ਲ ਬੇਹੱਦ ਖੁਸ਼ ਹੈ । ਉਸ ਦਾ ਕਹਿਣਾ ਹੈ ਕਿ ਉਸ ਦੇ ਮਾਪਿਆਂ ਨੇ ਵੀ ਉਸ ਦਾ ਸਾਥ ਦਿੱਤਾ ਅਤੇ ਸੈਕਸ ਚੇਂਜ ਕੀਤੇ ਜਾਣ ਤੋਂ ਬਾਅਦ ਵੀ ਉਸ ਦੇ ਮਾਪਿਆਂ ਦੇ ਪਿਆਰ 'ਚ ਕੋਈ ਕਮੀ ਨਹੀਂ ਆਈ ।
ਹੋਰ ਵੇਖੋ:ਵੀਡਿਓ ‘ਚ ਵੇਖੋ ਕਿਹੜੇ ਕਿਹੜੇ ਜਾਨਵਰ ਪਾਲੇ ਹੋਏ ਹਨ ਰਵਿੰਦਰ ਗਰੇਵਾਲ, ਅਵੱਲੇ ਸ਼ੌਂਕ ਰੱਖਦਾ ਹੈ ਗਰੇਵਾਲ
ਹਾਲਾਂਕਿ ਪੰਜਾਬ ਦੇ ਛੋਟੇ ਜਿਹੇ ਸ਼ਹਿਰ ਪਟਿਆਲਾ 'ਚ ਰਹਿੰਦਿਆਂ ਹੋਇਆਂ ਉਸ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਜ਼ਰੂਰ ਕਰਨਾ ਪਿਆ । ਗਜ਼ਲ ਆਪਣੇ ਬਾਰੇ ਖੁੱਲ ਕੇ ਗੱਲਾਂ ਕਰਦੀ ਹੈ ਅਤੇ ਇੱਕ ਟੀਵੀ ਸ਼ੋਅ ਦੌਰਾਨ ਵੀ ਉਨ੍ਹਾਂ ਨੇ ਆਪਣੇ ਬਾਰੇ ਖੁੱਲ ਕੇ ਦੱਸਿਆ ਸੀ । ਗਜ਼ਲ ਵੱਲੋਂ ਇੱਕ ਲੜਕੀ ਕੋ ਦੇਖਾ ਤੋਂ ਐਸਾ ਲਗਾ ਕਹਾਣੀ ਸਮਲਿੰਗੀ ਰਿਸ਼ਤੇ ਰੱਖਣ ਵਾਲਿਆਂ ਲਈ ਹੀ ਹੈ ।