ਜੈਕਲੀਨ ਫਰਨਾਂਡੀਜ਼ ਦੀਆਂ ਵਧੀਆਂ ਮੁਸ਼ਕਿਲਾਂ, ED ਨੇ 200 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ 'ਚ ਅਦਾਕਾਰਾ ਨੂੰ ਦੱਸਿਆ ਦੋਸ਼ੀ

ED convicts Jacqueline Fernandez in fraud case: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਧੋਖਾਧੜੀ ਦੇ ਮਾਮਲੇ ਵਿੱਚ ਬੂਰੀ ਤਰ੍ਹਾਂ ਫਸ ਗਈ ਹੈ। ਅਦਾਕਾਰਾ ਦੀਆਂ ਮੁਸ਼ਕਿਲਾਂ ਲਗਾਤਾਰ ਵਧੀਆਂ ਜਾ ਰਹੀਆਂ ਹਨ। ਤਾਜ਼ਾ ਰਿਪੋਰਟਸ ਦੇ ਮੁਤਾਬਕ ਸੁਕੇਸ਼ ਚੰਦਰਸ਼ੇਖਰ ਨਾਲ 200 ਕਰੋੜ ਰੁਪਏ ਦੇ ਧੋਖਾਧੜੀ ਮਾਮਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਜੈਕਲੀਨ ਨੂੰ ਦੋਸ਼ੀ ਦੱਸਿਆ ਹੈ। ਇਸ ਦੇ ਚੱਲਦੇ ਅੱਜ (ਬੁੱਧਵਾਰ) ਨੂੰ ਅਦਾਕਾਰਾ ਦੇ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਜਾ ਸਕਦੀ ਹੈ।
image from instagram
ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਸੁਕੇਸ਼ ਚੰਦਰਸ਼ੇਖਰ ਤੋਂ 215 ਕਰੋੜ ਰੁਪਏ ਦੀ ਵਸੂਲੀ ਮਾਮਲੇ 'ਚ ਫਸਦੀ ਨਜ਼ਰ ਆ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਇਸ ਮਾਮਲੇ 'ਚ ਜੈਕਲੀਨ ਨੂੰ ਵੀ ਦੋਸ਼ੀ ਬਣਾਇਆ ਹੈ। ਖਬਰਾਂ ਮੁਤਾਬਕ ਈਡੀ ਬੁੱਧਵਾਰ ਨੂੰ ਜੈਕਲੀਨ ਖਿਲਾਫ ਚਾਰਜਸ਼ੀਟ ਦਾਇਰ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਜੈਕਲੀਨ ਨੂੰ ਪਤਾ ਸੀ ਕਿ ਸੁਕੇਸ਼ ਚੰਦਰਸ਼ੇਖਰ ਅਪਰਾਧੀ ਹੈ ਅਤੇ ਧੋਖਾਧੜੀ ਮਾਮਲੇ 'ਚ ਸ਼ਾਮਿਲ ਸੀ। ਦੂਜੇ ਪਾਸੇ ਜੈਕਲੀਨ ਨੂੰ ਵੀ ਸੁਕੇਸ਼ ਤੋਂ ਵਸੂਲ ਕੀਤੇ ਪੈਸਿਆਂ ਨਾਲ ਫਾਇਦਾ ਹੋਇਆ।
ਮੀਡੀਆ ਰਿਪੋਰਟਸ ਦੇ ਮੁਤਾਬਕ ਈਡੀ ਨੇ ਜੈਕਲੀਨ ਬਾਰੇ ਕਿਹਾ ਹੈ ਕਿ ਉਸ ਨੂੰ ਪਤਾ ਸੀ ਕਿ ਸੁਕੇਸ਼ ਇੱਕ ਠੱਗ ਹੈ। ਉਸ ਨੇ ਇੱਕ ਮਹਿਲਾ ਕੋਲੋਂ ਜ਼ਬਰਨ ਵਸੂਲੀ ਕੀਤੀ ਸੀ। ਦੱਸ ਦਈਏ ਕਿ ਜੈਕਲੀਨ ਲੰਬੇ ਸਮੇਂ ਤੋਂ 200 ਕਰੋੜ ਰੁਪਏ ਦੇ ਇਸ ਮਾਮਲੇ 'ਚ ਫਸੀ ਹੋਈ ਹੈ। ਈਡੀ ਲਗਾਤਾਰ ਅਦਾਕਾਰਾ ਨੂੰ ਸੰਮਨ ਭੇਜਦੀ ਹੈ ਅਤੇ ਉਸ ਨੂੰ ਬਾਰ-ਬਾਰ ਪੁੱਛਗਿੱਛ ਲਈ ਰਾਜਧਾਨੀ ਦਿੱਲੀ ਬੁਲਾਉਂਦੀ ਰਹਿੰਦੀ ਹੈ।
image from instagram
ਸੁਕੇਸ਼ ਨੇ ਜੈਕਲੀਨ ਨੂੰ ਦਿੱਤੇ 10 ਕਰੋੜ ਰੁਪਏ ਦੇ ਤੋਹਫੇ
ਸੁਕੇਸ਼ ਚੰਦਰਸ਼ੇਖਰ ਮਾਮਲੇ 'ਚ ਜੈਕਲੀਨ ਤੋਂ ਪਹਿਲਾਂ ਵੀ ਕਈ ਵਾਰ ਪੁੱਛਗਿੱਛ ਕੀਤੀ ਜਾ ਚੁੱਕੀ ਹੈ। ਈਡੀ ਮੁਤਾਬਕ ਸੁਕੇਸ਼ ਨੇ ਜੈਕਲੀਨ ਨੂੰ ਕਰੋੜਾਂ ਰੁਪਏ ਦੇ ਮਹਿੰਗੇ ਤੋਹਫ਼ੇ ਦਿੱਤੇ ਸਨ। ਇਸ ਮਾਮਲੇ 'ਚ ਈਡੀ ਨੇ ਅਭਿਨੇਤਰੀ ਦੀ 7 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕਰ ਲਈ ਹੈ। ਇੰਨਾ ਹੀ ਨਹੀਂ ਈਡੀ ਮੁਤਾਬਕ ਸੁਕੇਸ਼ ਨੇ ਜੈਕਲੀਨ ਦੇ ਪਰਿਵਾਰਕ ਮੈਂਬਰਾਂ ਨੂੰ 1.32 ਅਤੇ 15 ਲੱਖ ਦੇ ਫੰਡ ਸਣੇ ਮਹਿੰਗੇ ਤੋਹਫੇ ਵੀ ਦਿੱਤੇ ਸਨ। ਇਸ ਤੋਂ ਇਲਾਵਾ ਸੁਕੇਸ਼ ਕਈ ਵਾਰ ਜੈਕਲੀਨ ਨੂੰ ਕੀਮਤੀ ਤੋਹਫੇ ਵੀ ਦੇ ਚੁੱਕੇ ਹਨ।
ਕੀ ਹੈ ਪੂਰਾ ਮਾਮਲਾ?
ਦੱਸ ਦਈਏ ਕਿ ਸੁਕੇਸ਼ ਚੰਦਰਸ਼ੇਖਰ ਨੇ ਦਿੱਲੀ ਦੀ ਤਿਹਾੜ ਜੇਲ 'ਚ ਇੱਕ ਔਰਤ ਨਾਲ 200 ਕਰੋੜ ਰੁਪਏ ਦੀ ਠੱਗੀ ਮਾਰੀ ਸੀ। ਇਸ ਤੋਂ ਬਾਅਦ ਸੁਕੇਸ਼ ਨੇ ਇਸ ਲੁੱਟੀ ਹੋਈ ਦੌਲਤ 'ਚੋਂ ਜੈਕਲੀਨ ਨੂੰ ਮਹਿੰਗੇ ਤੋਂ ਮਹਿੰਗੇ ਤੋਹਫੇ ਦੇਣੇ ਸ਼ੁਰੂ ਕਰ ਦਿੱਤੇ, ਜਿਸ 'ਚ 52 ਲੱਖ ਦਾ ਵਿਦੇਸ਼ੀ ਘੋੜਾ ਵੀ ਸ਼ਾਮਿਲ ਹੈ।
ਕਈ ਕੇਸਾਂ ਵਿੱਚ ਫਸਿਆ ਹੋਇਆ ਹੈ ਠੱਗ ਸੁਕੇਸ਼
ਇਸ ਦੇ ਨਾਲ ਹੀ ਸੁਕੇਸ਼ 'ਤੇ ਵੱਖ-ਵੱਖ ਸੂਬਿਆਂ 'ਚ ਕਰੀਬ 32 ਅਪਰਾਧਿਕ ਮਾਮਲੇ ਦਰਜ ਹਨ। ਉਸ ਦੇ ਖਿਲਾਫ ਸੀਬੀਆਈ, ਈਡੀ ਅਤੇ ਇਨਕਮ ਟੈਕਸ ਦੀ ਜਾਂਚ ਵੀ ਚੱਲ ਰਹੀ ਹੈ।
image from instagram
ਹੋਰ ਪੜ੍ਹੋ: ਮੀਕਾ ਸਿੰਘ ਤੋਂ ਬਾਅਦ ਹੁਣ ਬਾਲੀਵੁੱਡ ਦੀ ਇਹ ਅਦਾਕਾਰਾ ਰਚਾਏਗੀ ਸਵਯੰਵਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਇਨ੍ਹਾਂ ਸਭ ਤੋਂ ਇਲਾਵਾ ਜੇਕਰ ਜੈਕਲੀਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ ਵਿੱਚ ਸਾਊਥ ਸੁਪਰਸਟਾਰ ਕਿਚਾ ਸੁਦੀਪ ਦੀ ਫਿਲਮ ‘ਵਿਕਰਾਂਤ ਰੋਨਾ’ ਵਿੱਚ ਨਜ਼ਰ ਆਈ ਸੀ। ਇਸ ਤੋਂ ਪਹਿਲਾਂ ਅਭਿਨੇਤਰੀ ਅਕਸ਼ੈ ਕੁਮਾਰ ਦੇ ਨਾਲ ਬਾਲੀਵੁੱਡ ਫਿਲਮ 'ਬੱਚਨ ਪਾਂਡੇ' 'ਚ ਨਜ਼ਰ ਆਈ ਸੀ, ਜੋ ਕਿ ਬਾਕਸ ਆਫਿਸ ਉੱਤੇ ਫਲਾਪ ਰਹੀ।