ਲਸਣ ਦਾ ਸੇਵਨ ਕਰਨ ਦੇ ਨਾਲ ਕਈ ਬਿਮਾਰੀਆਂ ਹੁੰਦੀਆਂ ਹਨ ਦੂਰ, ਜਾਣੋ ਕੱਚਾ ਲਸਣ ਖਾਣ ਦੇ ਫਾਇਦੇ

By  Shaminder December 13th 2021 06:09 PM

ਆਮ ਤੌਰ ‘ਤੇ ਲੋਕ ਆਪਣੇ ਦਿਨ ਦੀ ਸ਼ੁਰੂਆਤ ਪਾਣੀ ਦੇ ਨਾਲ ਕਰਦੇ ਹਨ । ਕਿਉਂਕਿ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹੁੰਦੇ ਹਨ । ਪਰ ਅੱਜ ਅਸੀਂ ਤੁਹਾਨੂੰ ਪਾਣੀ ਦੇ ਨਾਲ-ਨਾਲ ਲਸਣ (Garlic) ਖਾਣ ਦੇ ਫਾਇਦੇ ਬਾਰੇ ਦੱਸਾਂਗੇ । ਪਾਣੀ ਦੇ ਨਾਲ ਕੱਚਾ ਲਸਣ ਖਾਣਾ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ।ਲਸਣ ਦਾ ਇਸਤੇਮਾਲ ਅਸੀਂ ਆਮ ਤੌਰ ‘ਤੇ ਖਾਣਾ ਬਨਾਉਣ ਲਈ ਕਰਦੇ ਹਾਂ । ਪਰ ਇਹ ਜੇ ਕੱਚਾ ਖਾਧਾ ਜਾਵੇ ਤਾਂ ਇਸ ਦੇ ਬਹੁਤ ਸਾਰੇ ਫਾਇਦੇ ਹਨ । ਲਸਣ ਦੇ ਇਸਤੇਮਾਲ ਦੇ ਨਾਲ ਜਿੱਥੇ ਜੋੜਾਂ ਦੇ ਦਰਦ ‘ਚ ਆਰਾਮ ਮਿਲਦਾ ਹੈ ।

Know More About benefits of eating garlic image From Google

ਹੋਰ ਪੜ੍ਹੋ : ਕਰੀਨਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਹੋਈਆਂ ਕੋਰੋਨਾ ਪਾਜ਼ੀਟਿਵ, ਬਾਲੀਵੁੱਡ ‘ਚ ਮੱਚਿਆ ਹੜਕੰਪ

ਉੱਥੇ ਹੀ ਇਸ ਦਾ ਸੇਵਨ ਕਰਨ ਦੇ ਨਾਲ ਵਾਈ ਦੀ ਸਮੱਸਿਆ ਵੀ ਦੂਰ ਹੁੰਦੀ ਹੈ ।ਪਾਣੀ ਤੇ ਕੱਚੇ ਲਸਣ ਦਾ ਮਿਸ਼ਰਨ ਤੁਹਾਡੇ ਸਰੀਰ ਨੂੰ ਡੀਟੌਕਸ ਕਰਨ 'ਚ ਮਦਦ ਕਰਦਾ ਹੈ। ਇਹ ਤੁਹਾਡੇ ਸਰੀਰ ਦੇ ਸਾਰੇ ਨੁਕਸਾਨਦੇਹ ਟੌਕਸਿਨਸ ਨੂੰ ਸਾਫ਼ ਕਰਦਾ ਹੈ ਤੇ ਡਾਇਬਟੀਜ਼, ਡਿਪ੍ਰੈਸ਼ਨ ਤੇ ਵੱਖ-ਵੱਖ ਪ੍ਰਕਾਰ ਦੇ ਕੈਂਸਰ ਜਿਹੀਆਂ ਬਿਮਾਰੀਆਂ ਦੀ ਰੋਕਥਾਮ ਵੀ ਕਰਦਾ ਹੈ।

garlic image From google

ਇਸ ਦਾ ਸੇਵਨ ਕਰਨ ਦੇ ਨਾਲ ਜਿੱਥੇ ਸਰੀਰ ‘ਚ ਹੋਣ ਵਾਲੇ ਦਰਦਾਂ ਤੋਂ ਰਾਹਤ ਮਿਲਦੀ ਹੈ, ਉੱਥੇ ਹੀ ਇਹ ਪਾਚਣ ਸ਼ਕਤੀ ਨੂੰ ਵੀ ਠੀਕ ਰੱਖਦਾ ਹੈ । ਲਸਣ ਦੀ ਤਾਸੀਰ ਗਰਮ ਮੰਨੀ ਜਾਂਦੀ ਹੈ । ਇਸ ਲਈ ਸਰਦੀਆਂ ‘ਚ ਆਮ ਤੌਰ ‘ਤੇ ਲੋਕਾਂ ਵੱਲੋਂ ਵੱਡੇ ਪੱਧਰ ‘ਤੇ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ । ਕਿਉਂਕਿ ਇਸ ਦੇ ਸੇਵਨ ਨਾਲ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ । ਅੱਖਾਂ ਲਈ ਵੀ ਲਸਣ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ । ਇਸ ਦੇ ਨਾਲ ਹੀ ਇਹ ਵਜ਼ਨ ਘੱਟ ਕਰਨ ‘ਚ ਵੀ ਮਦਦ ਕਰਦਾ ਹੈ ।

 

Related Post