ਡਰੈਗਨ ਫਰੂਟ ਖਾਣ ਨਾਲ ਇਹ ਬਿਮਾਰੀਆਂ ਰਹਿੰਦੀਆਂ ਹਨ ਦੂਰ

By  Rupinder Kaler June 17th 2021 03:21 PM

ਡਰੈਗਨ ਫਰੂਟ ਨੂੰ ਖਾਣ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਮਿਲਦੇ ਹਨ । ਡਰੈਗਨ ਫਰੂਟ ਨਾਲ ਕੋਲੈਸਟ੍ਰੋਲ ਦੀ ਮਾਤਰਾ ਘੱਟ ਹੋਣ ਦੇ ਨਾਲ ਇਹ ਸਰੀਰ ‘ਚ ਕੋਲੈਸਟ੍ਰੋਲ ਨੂੰ ਵਧਣ ਤੋਂ ਰੋਕਦਾ ਹੈ। ਨਾਲ ਹੀ ਇਸ ਦੇ ਬੀਜਾਂ ‘ਚ ਓਮੇਗਾ 3 ਫੈਟੀ ਐਸਿਡ ਪਾਏ ਜਾਂਦੇ ਹਨ ਜੋ ਦਿਲ ਨੂੰ ਸਿਹਤਮੰਦ ਰੱਖਣ ਵਿਚ ਲਾਭਕਾਰੀ ਹਨ। ਇਸ ਦਾ ਲਾਲ ਅਤੇ ਚਿੱਟੇ ਦੋਵੇਂ ਹਿੱਸੇ ਸਰੀਰ ਵਿਚ ਇੰਸੁਲਿਨ ਦੀ ਮਾਤਰਾ ਨੂੰ ਵਧਣ ਤੋਂ ਰੋਕਦੇ ਹਨ। ਇਹ ਲੀਵਰ ‘ਚ ਫੈਟ ਜਮਾ ਨਹੀਂ ਹੋਣ ਦਿੰਦਾ। ਡਰੈਗਨ ‘ਚ ਪੋਟਾਸ਼ੀਅਮ, ਵਿਟਾਮਿਨ, ਕੈਲਸ਼ੀਅਮ ਅਤੇ ਹੋਰ ਬਹੁਤ ਸਾਰੇ ਖਣਿਜ ਹੁੰਦੇ ਹਨ।

dragon-fruits

ਹੋਰ ਪੜ੍ਹੋ :

ਕੌਰ ਬੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਗੁਰੂ ਘਰ ਦਾ ਲਿਆ ਆਸ਼ੀਰਵਾਦ

dragon-fruit

ਇਸਦੇ ਸੇਵਨ ਨਾਲ ਸਰੀਰ ਦਾ ਪੀਐਚ ਅਤੇ ਪਾਣੀ ਦੇ ਲੈਵਲ ਦਾ ਸੰਤੁਲਨ ਬਣਿਆ ਰਹਿੰਦਾ ਹੈ। ਕੈਲਸ਼ੀਅਮ ਦਾ ਵਧੀਆ ਸਰੋਤ ਹੋਣ ਨਾਲ ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਰੱਖਣ ‘ਚ ਸਹਾਇਤਾ ਮਿਲਦੀ ਹੈ। ਬਹੁਤ ਘੱਟ ਕੈਲੋਰੀ ਦੇ ਸੇਵਨ ਦੇ ਕਾਰਨ, ਇਹ ਭਾਰ ਘਟਾਉਣ ਲਈ ਸਭ ਤੋਂ ਵਧੀਆ ਆਪਸ਼ਨ ਹੈ। ਵਿਟਾਮਿਨ, ਪ੍ਰੋਟੀਨ, ਪਾਣੀ ਅਤੇ ਫਾਈਬਰ ਦੀ ਜ਼ਿਆਦਾ ਮਾਤਰਾ ‘ਚ ਹੋਣ ਕਾਰਨ ਇਸ ਖਾਣ ਤੋਂ ਬਾਅਦ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ।

dragon-fruits

 

ਇਸ ‘ਚ ਫਾਈਬਰ, ਐਂਟੀ-ਆਕਸੀਡੈਂਟ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਕੋਲੈਸਟ੍ਰੋਲ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ ਇਸ ਫਲ ਦਾ ਰੋਜ਼ਾਨਾ ਸੇਵਨ ਕਰਨ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ। ਇਹ ਸਰੀਰ ‘ਚ ਖੂਨ ਦੇ ਸਹੀ ਗੇੜ ‘ਚ ਮਦਦ ਕਰਦਾ ਹੈ ਅਤੇ ਨਾੜੀਆਂ ਨੂੰ ਸਿਹਤਮੰਦ ਰੱਖਦਾ ਹੈ। ਇੰਨਾ ਹੀ ਨਹੀਂ ਇਸ ਨੂੰ ਖਾਣ ਨਾਲ ਕੈਂਸਰ ਵਰਗੀ ਗੰਭੀਰ ਬਿਮਾਰੀ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ।

ਸਰੀਰ ਦੇ ਨਾਲ ਡਰੈਗਨ ਫਰੂਟ ਚਿਹਰੇ ਦੀ ਸੁੰਦਰਤਾ ਨੂੰ ਬਣਾਈ ਰੱਖਣ ‘ਚ ਵੀ ਸਹਾਇਤਾ ਕਰਦਾ ਹੈ। ਇਸ ਨੂੰ ਖਾਣ ਨਾਲ ਬਲੱਡ ਸ਼ੂਗਰ ਵੀ ਕੰਟਰੋਲ ਹੁੰਦਾ ਹੈ। ਜੇ ਤੁਸੀਂ ਬਲੱਡ ਸ਼ੂਗਰ ਦੇ ਮਰੀਜ਼ ਹੋ ਤਾਂ ਇਸ ਫਲ ਨੂੰ ਅੱਜ ਆਪਣੀ ਖੁਰਾਕ ‘ਚ ਸ਼ਾਮਲ ਕਰੋ। ਇਸ ‘ਚ ਮੌਜੂਦ ਫਾਈਬਰ ਬਲੱਡ ਸ਼ੂਗਰ ਲੈਵਲ ਨੂੰ ਸੰਤੁਲਿਤ ਰੱਖਦਾ ਹੈ ਅਤੇ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਦਾ ਹੈ।

Related Post