Gond Laddu benefits: ਸਰਦੀਆਂ ਦੇ ਮੌਸਮ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਜਲਦ ਬਿਮਾਰ ਹੋ ਜਾਂਦਾ ਹੈ। ਸਰਦੀ ਜ਼ੁਕਾਮ ਹੋਣਾ ਤਾਂ ਬੇਹੱਦ ਹੀ ਆਮ ਗੱਲ ਹੈ, ਪਰ ਕੀਤ ਤੁਸੀਂ ਜਾਣਦੇ ਹੋ ਇਸ ਸਭ ਤੋਂ ਕਿਵੇਂ ਬੱਚਿਆ ਜਾ ਸਕਦਾ ਹੈ। ਇਸ ਨਾਲ ਤੁਸੀਂ ਗੋਂਦ ਦੇ ਲੱਡੂ ਖਾ ਕੇ ਅਸਾਨੀ ਨਾਲ ਬਚਾ ਕਰ ਸਕਦੇ ਹੋ। ਗੋਂਦ ਦੇ ਲੱਡੂ ਨਾਂ ਸਿਰਫ ਖਾਣ 'ਚ ਸੁਆਦ ਹੁੰਦੇ ਹਨ ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਆਓ ਜਾਣਦੇ ਹਾਂ ਗੋਂਦ ਦੇ ਲੱਡੂ ਖਾਣ ਦੇ ਫਾਇਦੇ।
image From Google
ਗੋਂਦ ਦੇ ਲੱਡੂ ਖਾਣ ਦੇ ਫਾਇਦੇ
ਸਰੀਰ ਨੂੰ ਗਰਮ ਰੱਖਣ 'ਚ ਮਦਦਗਾਰ
ਮੌਸਮ ਦੇ ਹਿਸਾਬ ਨਾਲ ਸਾਡੇ ਖਾਣਿਆਂ 'ਚ ਤਬਦੀਲੀ ਆਉਂਦੀ ਰਹਿੰਦੀ ਹੈ। ਅੱਜਕਲ੍ਹ ਸਰਦੀਆਂ ਦਾ ਮੌਸਮ ਹੈ। ਇਹਨਾਂ ਦਿਨਾਂ 'ਚ ਅਜਿਹੇ ਕਈ ਖਾਣੇ ਖਾਧੇ ਜਾਂਦੇ ਹਨ ਜੋ ਸਾਡੇ ਸਰੀਰ ਨੂੰ ਗਰਮ ਰੱਖਣ 'ਚ ਮੱਦਦਗਾਰ ਹੁੰਦੇ ਹਨ। ਪੰਜੀਰੀ, ਪਿੰਨੀਆਂ, ਖੋਆ ਆਦਿ ਅਜਿਹੀਆਂ ਕਈ ਚੀਜ਼ਾਂ ਹਨ ਜੋ ਇਹਨੀਂ ਦਿਨੀਂ ਘਰਾਂ 'ਚ ਬਣਾਕੇ ਰੱਖ ਲਈਆਂ ਜਾਂਦੀਆਂ ਹਨ। ਇਹ ਸਾਡੇ ਸਰੀਰ ਨੂੰ ਪੌਸ਼ਕ ਤੱਤ ਦਿੰਦੀਆਂ ਹਨ, ਜਿਸ ਨਾਲ ਸਰੀਰ ਤਾਕਤਵਰ ਹੁੰਦਾ ਹੈ। ਆਮਤੌਰ ਤੇ ਇਹ ਚੀਜ਼ਾਂ ਰਿਚ ਪ੍ਰੋਟੀਨ ਹੁੰਦੀਆਂ ਹਨ। ਜਿਨ੍ਹਾਂ ਨੂੰ ਪਚਾਉਣਾ ਔਖਾ ਹੁੰਦਾ ਹੈ।
ਜੋੜਾਂ ਦੇ ਦਰਦ ਨੂੰ ਕਰੇ ਦੂਰ
ਗੋਂਦ ਦੇ ਲੱਡੂ ਖਾਣ ਨਾਲ ਕਮਰ ਦਰਦ ਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਤੁਸੀਂ ਇਸ ਨੂੰ ਸਰਦੀਆਂ ਦੇ ਮੌਸਮ ਵਿੱਚ ਦੋ ਤੋਂ ਢਾਈ ਮਹੀਨਿਆਂ ਤੱਕ ਏਅਰ ਟਾਈਟ ਬਾੱਕਸ ‘ਚ ਸਟੋਰ ਕਰਕੇ ਵੀ ਰੱਖ ਸਕਦੇ ਹੋ।
ਪਾਚਨ ਪ੍ਰਣਾਲੀ ਨੂੰ ਰੱਖੇ ਠੀਕ
ਸਰਦੀਆਂ 'ਚ ਸਾਡੀ ਪਾਚਣ ਪ੍ਰਣਾਲੀ ਵਧੇਰੇ ਮਜ਼ਬੂਤ ਹੁੰਦੀ ਹੈ, ਜਿਸ ਕਾਰਨ ਇਹ ਚੀਜ਼ਾਂ ਆਸਾਨੀ ਨਾਲ ਖਾਣ ਪੀਣ ਦੀਆਂ ਚੀਜ਼ਾਂ ਅਸਾਨੀ ਨਾਲ ਹਜ਼ਮ ਹੋ ਜਾਂਦੀਆਂ ਹਨ। ਗੋਂਦ ਦੇ ਲੱਡੂ ਖਾਣ 'ਚ ਸੁਆਦਲੇ ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ । ਇਹਸਾਡੇ ਸਰੀਰ ਨੂੰ ਠੰਡ ਨਾਲ ਲੜ੍ਹਨ ਦੇ ਯੋਗ ਬਣਾਉਂਦੇ ਹਨ।
image From Google
ਗੋਂਦ ਦੇ ਲੱਡੂ ਬਨਾਉਣ ਦਾ ਤਰੀਕਾ
ਸਮੱਗਰੀ
ਇੱਕ ਕੱਪ ਖਾਣ ਵਾਲੀ ਗੋਂਦ, ਡੇਢ ਕੱਪ ਕਣਕ ਦਾ ਆਟਾ, 50-50 ਗ੍ਰਾਮ ਕਾਜੂ, ਬਾਦਾਮ, ਤਰਬੂਜ ਦੇ ਬੀਜ ਤੇ ਪਿਸਤਾ ਬਾਰੀਕ ਕਟੇ ਹੋਏ, ਇੱਕ ਕੱਪ ਦੇਸੀ ਘਿਉ ਤੇ ਇੱਕ ਕੱਪ ਬੂਰਾ ਖੰਡ।
ਗੋਂਦ ਦੇ ਲੱਡੂ ਬਨਾਉਣ ਦੇ ਵਿਧੀ
ਸਭ ਤੋਂ ਪਹਿਲਾਂ ਇਕ ਕੜਾਹੀ ਨੂੰ ਗੈਸ ਤੇ ਰੱਖੋ ਤੇ ਇਸ 'ਚ ਦੇਸੀ ਘਿਉ ਪਾ ਦਿਉ। ਜਦੋਂ ਘਿਉ ਗਰਮ ਹੋ ਜਾਵੇ ਤਾਂ ਇਸ 'ਚ ਗੋਂਦ ਪਾਓ ਤੇ ਲਗਾਤਾਰ ਹਿਲਾਉਂਦਿਆਂ ਹੋਇਆ ਭੁੰਨੋ। ਜਦੋਂ ਗੋਂਦ ਸੁਨਹਿਰੀ ਹੋ ਜਾਵੇ ਤਾਂ ਇਸ ਨੂੰ ਇੱਕ ਕੌਲੀ 'ਚ ਕੱਢ ਕੇ ਠੰਡਾ ਹੋਣ ਲਈ ਰੱਖ ਦਿਉ।
ਜਦੋਂ ਗੋਂਦ ਠੰਡੀ ਹੋ ਜਾਵੇ ਤਾਂ ਇਸ ਨੂੰ ਕੂੰਡੇ ਘੋਟੇ ਜਾਂ ਮਿਕਸਰ ਦੀ ਮੱਦਦ ਨਾਲ ਪੀਸ ਲਵੋ। ਅਗਲਾ ਕੰਮ ਆਟੇ ਨੂੰ ਭੁੰਨਣ ਦਾ ਹੈ। ਇੱਕ ਕੜਾਹੀ 'ਚ ਆਟਾ ਪਾ ਕੇ ਲਗਾਤਾਰ ਚਲਾਉਂਦੇ ਹੋਏ ਇਸ ਨੂੰ ਭੁੰਨ ਲਵੋ। ਜਦੋਂ ਆਟੇ ਦਾ ਰੰਗ ਬਦਲਣ ਲੱਗੇ ਤਾਂ ਇਸ 'ਚ ਗੋਂਦ ਦੇ ਨਾਲੋ ਨਾਲ ਬਾਦਾਮ, ਕਾਜੂ, ਪਿਸਤਾ ਤੇ ਤਰਬੂਜ ਦੇ ਬੀਜ ਸ਼ਾਮਿਲ ਕਰੋ ਤੇ ਚੰਗੀ ਤਰ੍ਹਾਂ ਮਿਲਾ ਦੋਵੋ। ਜਦੋਂ ਇਹ ਮਿਸ਼ਰਣ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਠੰਡਾ ਹੋਣ ਲਈ ਰੱਖ ਦਿਉ।
image From Google
ਹੋਰ ਪੜ੍ਹੋ: ਜੇਕਰ ਤੁਸੀਂ ਵੀ ਚਾਹ ਨਾਲ ਖਾਂਦੇ ਹੋ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ, ਨਹੀਂ ਤਾਂ ਗੰਭੀਰ ਹੋ ਸਕਦੇ ਨੇ ਨਤੀਜੇ
ਜਦੋਂ ਮਿਸ਼ਰਣ ਠੰਡਾ ਹੋ ਜਾਵੇ ਤਾਂ ਇਸ 'ਚ ਪੀਸੀ ਖੰਡ ਮਿਲਾ ਦਿਉ। ਇਸ ਤੋਂ ਬਾਅਦ ਇਸ ਦੇ ਲੱਡੂ ਬਣਾ ਲਵੋ। ਪੌਸ਼ਕ ਤੱਤਾਂ ਨਾਲ ਭਰਪੂਰ ਤੇ ਸੁਆਦਲੇ ਗੋਂਦ ਦੇ ਲੱਡੂ ਤਿਆਰ ਹਨ। ਇਨ੍ਹਾਂ ਨੂੰ ਇੱਕ ਏਅਰਟਾਇਟ ਕੰਟੇਨਰ 'ਚ ਪਾ ਕੇ ਰੱਖ ਲਵੋ ਤੇ ਰੋਜ਼ਾਨਾ ਸੌਂਣ ਤੋਂ ਪਹਿਲਾਂ ਗਰਮ ਦੁੱਧ ਨਾਲ ਇੱਕ ਲੱਡੂ ਦਾ ਸੇਵਨ ਕਰੋ। ਇਹ ਲੱਡੂ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਵੇਗਾ।