ਭਾਰਤ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਵਿਖਾਈ ਦੇ ਰਹੀ ਹੈ ਦੁਸਹਿਰੇ ਦੀ ਧੂਮ, ਅਮਰੀਕਾ ਦੇ 100 ਤੋਂ ਵੱਧ ਸ਼ਹਿਰਾਂ 'ਚ ਮਨਾਇਆ ਜਾਵੇਗਾ ਦੁਸਹਿਰਾ

Dussehra celebration in America : ਭਾਰਤ ਵਿੱਚ ਲੋਕ ਬੜੀ ਧੂਮਧਾਮ ਨਾਲ ਦੁਸਹਿਰੇ ਦਾ ਤਿਉਹਾਰ ਮਨਾਉਂਦੇ ਹਨ। ਇਨ੍ਹਾਂ ਚੋਂ ਇੱਕ ਤਿਉਹਾਰ ਹੈ ਦੁਸਹਿਰਾ। ਇਸ ਮਹਿਜ਼ ਭਾਰਤ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਦੁਸਹਿਰੇ ਦੀ ਧੂਮ ਵਿਖਾਈ ਦੇ ਰਹੀ ਹੈ। ਪਹਿਲੀ ਵਾਰ ਅਮਰੀਕਾ ਦੇ 100 ਤੋਂ ਵੱਧ ਸ਼ਹਿਰਾਂ ਦੇ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ।
Image Source: Twitter
ਦੱਸ ਦਈਏ ਕਿ ਅਮਰੀਕਾ ਦੇ ਵਿੱਚ ਦੁਸਹਿਰੇ ਦਾ ਤਿਉਹਾਰ ਮਨਾਉਣ ਬਾਰੇ ਖ਼ਬਰ ਸਾਹਮਣੇ ਆਉਣ ਮਗਰੋਂ, ਉਥੇ ਵਸੇ ਭਾਰਤੀ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਅਮਰੀਕਾ ਦੇ ਵਿੱਚ ਵਸੇ ਭਾਰਤੀ ਲੋਕ ਵਿਦੇਸ਼ ਵਿੱਚ ਆਪਣੇ ਇਸ ਤਿਉਹਾਰ ਨੂੰ ਮਨਾਉਣ ਲਈ ਬਹੁਤ ਉਤਸ਼ਾਹਿਤ ਹਨ।
Image Source: Twitter
ਅਮਰੀਕਾ ਦੇ ਲਗਭਗ ਅੱਧੇ ਸੂਬਿਆਂ ਅਤੇ 40 ਸ਼ਹਿਰਾਂ ਵੱਲੋਂ ਅਕਤੂਬਰ ਦੇ ਮਹੀਨੇ ਨੂੰ ਹਿੰਦੂ ਵਿਰਾਸਤੀ ਮਹੀਨਾ ਐਲਾਨ ਕਰ ਦਿੱਤਾ ਗਿਆ ਹੈ। ਕਿਉਂਕਿ ਇਸ ਸਾਲ ਇਸੇ ਮਹੀਨੇ ਦੇ ਵਿੱਚ ਨਵਰਾਤੇ, ਦੁਸਹਿਰਾ ਅਤੇ ਦੀਵਾਲੀ ਦਾ ਤਿਉਹਾਰ ਪੈ ਰਿਹਾ ਹੈ। ਅਮੀਰੀਕੀ ਸ਼ਹਿਰਾਂ ਵਿੱਚ ਉਥੇ ਰਹਿ ਰਹੇ ਭਾਰਤੀ ਲੋਕਾਂ ਵੱਲੋਂ ਵਿਕਾਸ ਯੋਗਦਾਨ ਨੂੰ ਵੇਖਦੇ ਹੋਏ ਕਈ ਸੂਬਿਆਂ ਅਤੇ ਸ਼ਹਿਰਾਂ ਨੇ ਇਥੇ ਦੁਸਹਿਰੇ ਅਤੇ ਹੋਰਨਾਂ ਹਿੰਦੂ ਤਿਉਹਾਰ ਮਨਾਉਣ ਦਾ ਫੈਸਲਾ ਕੀਤਾ ਹੈ।
Image Source: Twitter
ਹੋਰ ਪੜ੍ਹੋ: ਰਿਚਾ ਚੱਢਾ ਅਤੇ ਅਲੀ ਫਜ਼ਲ ਦੀ ਹਲਦੀ ਤੇ ਸੰਗੀਤ ਸੈਰਾਮਨੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਬੇਹੱਦ ਖੁਸ਼ ਨਜ਼ਰ ਆਇਆ ਜੋੜਾ
ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਅਮਰੀਕਾ ਦੇ 100 ਤੋਂ ਵੱਧ ਸ਼ਹਿਰਾਂ ਵਿੱਚ ਖ਼ਾਸ ਤੌਰ 'ਤੇ ਦੁਸਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ। ਅਮਰੀਕਾ ਵਿੱਚ ਸਥਿਤ ਇੰਡੋ-ਏਸ਼ੀਅਨ ਫੈਸਟੀਵਲ ਗਰੁੱਪ ਵੱਲੋਂ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਵਿਦੇਸ਼ਾਂ 'ਚ ਪੈਦਾ ਹੋਏ ਬੱਚਿਆਂ ਨੂੰ ਆਪਣੇ ਮੂਲ ਯਾਨੀ ਕਿ ਭਾਰਤੀ ਸੱਭਿਆਚਾਰ ਨਾਲ ਜੋੜੇ ਰੱਖਣ ਲਈ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ।