ਫ਼ਿਲਮ ‘ਗੁਲਾਮ’ ਦੀ ਸ਼ੂਟਿੰਗ ਦੌਰਾਨ ਜਦੋਂ  8 ਦਿਨ ਤੱਕ ਆਮਿਰ ਖ਼ਾਨ ਨੇ ਨਹੀਂ ਧੋਤਾ ਸੀ ਆਪਣਾ ਮੂੰਹ

By  Shaminder June 23rd 2021 04:54 PM

ਆਮਿਰ ਖ਼ਾਨ ਦੀ ਫ਼ਿਲਮ ‘ਗੁਲਾਮ’ ਨੂੰ ਰਿਲੀਜ਼ ਹੋਏ ਨੂੰ 23  ਸਾਲ ਹੋ ਚੁੱਕੇ ਹਨ । ਇਸ ਫ਼ਿਲਮ ‘ਚ ਆਮਿਰ ਖ਼ਾਨ ਦੇ ਨਾਲ ਰਾਣੀ ਮੁਖਰਜੀ ਨਜ਼ਰ ਆਏ ਸਨ । ਇਸ ਫ਼ਿਲਮ ਦਾ ਗਾਣਾ ‘ਆਤੀ ਕਯਾ ਖੰਡਾਲਾ’ ਉਸ ਸਮੇਂ ਕਾਫੀ ਹਿੱਟ ਹੋਇਆ ਸੀ । ਅੱਜ ਅਸੀਂ ਤੁਹਾਨੂੰ ਇਸ ਫ਼ਿਲਮ ਦੇ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ ।

ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਆਵਾਜ਼ ‘ਚ ਰਿਲੀਜ਼ ਹੋਵੇਗਾ ਸ਼ਬਦ 

 

‘ਆਤੀ ਕਯਾ ਖੰਡਾਲਾ’ ਗੀਤ ਦੀ ਗੱਲ ਕੀਤੀ ਜਾਵੇ ਤਾਂ ਇਹ ਪਹਿਲਾ ਮੌਕਾ ਸੀ ਜਦੋਂ ਆਮਿਰ ਖ਼ਾਨ ਨੇ ਕਿਸੇ ਫ਼ਿਲਮ ‘ਚ ਗਾਣਾ ਗਾਇਆ ਸੀ ।ਇਸ ਫ਼ਿਲਮ ਨੂੰ ਲੈ ਕੇ ਆਮਿਰ ਖ਼ਾਨ ਨਾਲ ਜੁੜੀਆਂ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।ਫ਼ਿਲਮ ਦਾ ਇੱਕ ਬਹੁਤ ਹੀ ਪ੍ਰਸਿੱਧ ਸੀਨ ਹੈ ।

ghulam

ਜਿਸ ‘ਚ ਆਮਿਰ ਖ਼ਾਨ ਟ੍ਰੇਨ ਦੇ ਨਾਲ ਰੇਸ ਲਗਾਉਂਦੇ ਹਨ ਅਤੇ ਫਿਰ ਉਸ ਤੋਂ ਅੱਗੇ ਨਿਕਲਦੇ ਹਨ, ਆਮਿਰ ਖਾਨ ਨੇ ਆਪਣਾ ਇਹ ਸਟੰਟ ਖੁਦ ਹੀ ਕੀਤਾ ਸੀ । ਜਦੋਂ ਉਨ੍ਹਾਂ ਨੇ ਐਡੀਟਿੰਗ ਦੌਰਾਨ ਇਸ ਸੀਨ ਨੂੰ ਵੇਖਿਆ ਤਾਂ ਉਹਨਾਂ ਨੂੰ ਸਮਝ ਆਇਆ ਕਿ ਉਹ ਟ੍ਰੇਨ ਤੋਂ ਵਾਲ-ਵਾਲ ਬਚੇ ਸਨ। ਇੱਥੇ ਹੀ ਬਸ ਨਹੀਂ ਫ਼ਿਲਮ ਦੇ ਕਲਾਈਮੈਕਸ ‘ਚ ਆਪਣੇ ਲੁੱਕ ਨੂੰ ਪਰਫੈਕਟ ਬਨਾਉਣ ਲਈ ਅੱਠ ਦਿਨ ਤੱਕ ਆਪਣਾ ਚਿਹਰਾ ਤੱਕ ਨਹੀਂ ਸੀ ਧੋਤਾ।

 

Related Post