ਲਾਕਡਾਊਨ ਦੌਰਾਨ ਡਾਇਰੈਕਟਰ ਤੇ ਅਦਾਕਾਰ ਸਮੀਪ ਕੰਗ ਨੇ ਸਿੱਖਿਆ ਇੱਕ ਸਬਕ

By  Rupinder Kaler August 10th 2020 12:15 PM

ਪੰਜਾਬੀ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਅਦਾਕਾਰ ਤੇ ਡਾਇਰੈਕਟਰ ਸਮੀਪ ਕੰਗ ਏਨੀਂ ਦਿਨੀ ਆਪਣੇ ਘਰ ਵਿੱਚ ਹੀ ਸਮਾਂ ਬਿਤਾ ਰਹੇ ਹਨ । ਘਰ ਵਿੱਚ ਰਹਿ ਕੇ ਉਹ ਆਪਣੀ ਸਿਹਤ ਵੱਲ ਖ਼ਾਸ ਧਿਆਨ ਦੇ ਰਹੇ ਹਨ, ਜਿਸ ਦੀ ਜਾਣਕਾਰੀ ਉਹਨਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ । ਉਹਨਾਂ ਨੇ ਕਿਹਾ ਹੈ ਕਿ ‘ਉਹਨਾਂ ਨੇ ਲਾਕਡਾਊਨ ਦੌਰਾਨ ਇੱਕ ਸਬਕ ਸਿੱਖਿਆ ਹੈ ਉਹ ਇਹ ਕਿ ਆਪਣੀ ਸਿਹਤ ਵੱਲ ਧਿਆਨ ਦੇਵਾਂ, ਜਿਹੜਾ ਕਿ ਮੈਂ ਪਿਛਲੇ ਲੰਮੇ ਸਮੇਂ ਤੋਂ ਅਣਗੌਲਿਆ ਕਰਦਾ ਆ ਰਿਹਾ ਸੀ ….ਚਲੋ ਹੁਣ ਅਕਲ ਆ ਗਈ’ ।

https://www.instagram.com/p/CDrAGamlTGo/

ਸਮੀਪ ਕੰਗ ਦੀ ਇਹ ਪੋਸਟ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ, ਉਹ ਲਗਾਤਾਰ ਕਮੈਂਟ ਕਰਕੇ ਆਪਣਾ ਪ੍ਰਤੀਕਰਮ ਦੇ ਰਹੇ ਹਨ । ਸਮੀਪ ਕੰਗ ਦੀ ਇਹ ਪੋਸਟ ਹੋਰਾਂ ਲਈ ਵੀ ਸਬਕ ਹੈ, ਸਾਨੂੰ ਵੀ ਸਾਰਿਆਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣਾ ਚਾਹੀਦਾ ਹੈ । ਸਮੀਪ ਕੰਗ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਗੋਲ ਗੱਪੇ ਫ਼ਿਲਮ ਸਮੇਤ ਹੋਰ ਕਈ ਫ਼ਿਲਮਾਂ ਦੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ ।

https://www.instagram.com/p/B8zBECvldzQ/

Related Post