ਕੁਆਰੰਟੀਨ 'ਚ ਆਪਣੇ ਬੱਚਿਆਂ ਨੂੰ ਮਿਸ ਕਰ ਰਹੀ ਹੈ ਕਰੀਨਾ ਕਪੂਰ ਖਾਨ, ਪੋਸਟ ਪਾ ਕੇ ਕਿਹਾ- ਕੋਵਿਡ ਆਈ ਹੇਟ ਯੂ

ਅਦਾਕਾਰਾ ਕਰੀਨਾ ਕਪੂਰ ਖ਼ਾਨ (Kareena Kapoor Khan ) ਜੋ ਕਿ ਬੀਤੇ ਦਿਨੀਂ ਕੋਰੋਨਾ ਪਾਜ਼ੀਟਿਵ (Corona Virus) ਪਾਈ ਗਈ ਸੀ । ਇਸ ਦੇ ਨਾਲ ਹੀ, ਕਰੀਨਾ ਕਪੂਰ ਕੁਆਰੰਟੀਨ ਵਿੱਚ ਹੈ ਅਤੇ ਆਪਣੇ ਬੱਚਿਆਂ ਨੂੰ ਬਹੁਤ ਯਾਦ ਕਰ ਰਹੀ ਹੈ। ਉਸ ਨੇ ਆਪਣੇ ਬੱਚਿਆਂ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਇਕ ਸਟੋਰੀ ਪਾਈ ਹੈ।
ਹੋਰ ਪੜ੍ਹੋ : ਹਰਦੀਪ ਗਰੇਵਾਲ ਨੇ ‘ਤੁਣਕਾ-ਤੁਣਕਾ’ ਫ਼ਿਲਮ ਦੀ ਸਫਲਤਾ ਤੋਂ ਬਾਅਦ ਕੀਤਾ ਆਪਣੀ ਅਗਲੀ ਫ਼ਿਲਮ 'S.W.A.T PUNJAB' ਦਾ ਐਲਾਨ
image source- instagram
ਕਰੀਨਾ ਕਪੂਰ ਨੇ ਆਪਣੀ ਇੰਸਟਾ ਸਟੋਰੀ 'ਚ ਲਿਖਿਆ, 'ਕੋਵਿਡ ਆਈ ਹੇਟ ਯੂ। ਮੈਨੂੰ ਮੇਰੇ ਬੱਚੇ ਯਾਦ ਆ ਰਹੇ ਹਨ। ਪਰ ਜਲਦੀ ਹੀ ਇਕੱਠੇ ਹੋਵੇਗਾ।'' ਇਸ ਕੈਪਸ਼ਨ ਦੇ ਨਾਲ ਕਰੀਨਾ ਨੇ ਦਿਲ ਤੋੜਨ ਵਾਲਾ ਇਮੋਜੀ ਵੀ ਬਣਾਇਆ ਹੈ। ਕਰੀਨਾ ਦੀ ਇਸ ਪੋਸਟ ਨੂੰ ਦੇਖ ਕੇ ਸਾਫ ਹੋ ਗਿਆ ਹੈ ਕਿ ਉਹ ਆਪਣੇ ਦੋਵੇਂ ਪੁੱਤਰਾਂ ਤੈਮੂਰ ਅਤੇ ਜੇਹ ਨੂੰ ਕਿੰਨਾ ਮਿਸ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਦੇ ਨਾਲ ਉਨ੍ਹਾਂ ਦੀ ਕਰੀਬੀ ਦੋਸਤ ਅੰਮ੍ਰਿਤਾ ਅਰੋੜਾ ਵੀ ਕੋਵਿਡ ਨਾਲ ਸੰਕਰਮਿਤ ਪਾਈ ਗਈ ਹੈ। ਉਹ ਵੀ ਫਿਲਹਾਲ ਆਈਸੋਲੇਸ਼ਨ 'ਚ ਹਨ।
ਧਿਆਨ ਯੋਗ ਹੈ ਕਿ ਕਰੀਨਾ ਦੇ ਕੋਵਿਡ ਪਾਜ਼ੇਟਿਵ ਹੋਣ ਤੋਂ ਬਾਅਦ, ਉਨ੍ਹਾਂ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਸੀ, 'ਪੂਰੇ ਲੌਕਡਾਊਨ ਦੌਰਾਨ ਕਰੀਨਾ ਨੇ ਬਹੁਤ ਜ਼ਿੰਮੇਵਾਰ ਰਵੱਈਆ ਅਪਣਾਇਆ ਸੀ। ਜਦੋਂ ਵੀ ਉਹ ਬਾਹਰ ਜਾਂਦੀ ਸੀ, ਉਹ ਬਹੁਤ ਸਾਵਧਾਨ ਰਹਿੰਦੀ ਸੀ।
image source- instagram
ਬਦਕਿਸਮਤੀ ਨਾਲ, ਇਸ ਵਾਰ ਉਹ ਅਤੇ ਅੰਮ੍ਰਿਤਾ ਅਰੋੜਾ ਇੱਕ ਰਾਤ ਦੇ ਖਾਣੇ ਵਿੱਚ ਸ਼ਾਮਿਲ ਹੋਏ ਜਿਸ ਵਿੱਚ ਸਿਰਫ ਕੁਝ ਨਜ਼ਦੀਕੀ ਦੋਸਤ ਸਨ ਅਤੇ ਉਨ੍ਹਾਂ ਨੂੰ ਕੋਰੋਨਾ ਹੋ ਗਿਆ। ਜਿਵੇਂ ਦੱਸਿਆ ਗਿਆ ਹੈ, ਇਹ ਕੋਈ ਵੱਡੀ ਪਾਰਟੀ ਨਹੀਂ ਸੀ। ਉਸ ਸਮੂਹ ਵਿੱਚ ਇੱਕ ਵਿਅਕਤੀ ਸੀ ਜੋ ਬਿਮਾਰ ਲੱਗ ਰਿਹਾ ਸੀ ਅਤੇ ਲਗਾਤਾਰ ਖੰਘ ਰਿਹਾ ਸੀ। ਹੋ ਸਕਦਾ ਹੈ ਕਿ ਉਸ ਦੇ ਕਾਰਨ ਹੀ ਇਹ ਇਨਫੈਕਸ਼ਨ ਪਾਈ ਗਈ ਹੋਵੇ। ਜੇ ਗੱਲ ਕਰੀਏ ਕਰੀਨਾ ਕਪੂਰ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਆਮਿਰ ਖ਼ਾਨ ਦੇ ਨਾਲ ਲਾਲ ਸਿੰਘ ਚੱਢਾ ਚ ਨਜ਼ਰ ਆਵੇਗੀ। ਇਹ ਫ਼ਿਲਮ ਅਗਲੇ ਸਾਲ ਵਿਸਾਖੀ ਵਾਲੇ ਮੌਕੇ ਉੱਤੇ ਰਿਲੀਜ਼ ਹੋਵੇਗੀ।