ਦੁਰਗਾ ਰੰਗੀਲਾ ਲੈ ਕੇ ਆ ਰਹੇ ਨੇ ਨਵਾਂ ਗੀਤ ‘ਕਾਹਤੋਂ ਐਨਾ ਯਾਦ ਆਉਂਨੀ ਐ’, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪੋਸਟਰ

By  Lajwinder kaur August 24th 2020 12:09 PM -- Updated: August 24th 2020 12:57 PM
ਦੁਰਗਾ ਰੰਗੀਲਾ ਲੈ ਕੇ ਆ ਰਹੇ ਨੇ ਨਵਾਂ ਗੀਤ ‘ਕਾਹਤੋਂ ਐਨਾ ਯਾਦ ਆਉਂਨੀ ਐ’, ਪ੍ਰਸ਼ੰਸਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਪੋਸਟਰ

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਦੁਰਗਾ ਰੰਗੀਲਾ ਬਹੁਤ ਜਲਦ ਆਪਣਾ ਨਵਾਂ ਸਿੰਗਲ ਟਰੈਕ ਲੈ ਕੇ ਆ ਰਹੇ ਨੇ ।  

ਉਨ੍ਹਾਂ ਨੇ ਆਪਣੇ ਗੀਤ ਦਾ ਪੋਸਟਰ ਸੋਸ਼ਲ ਮੀਡੀਆ ਉੱਤੇ ਸਾਂਝਾ ਕਰਦੇ ਹੋਏ ਲਿਖਿਆ ਹੈ, ‘ਆਪਣੇ ਰੱਬ ਵਰਗੇ ਸਰੋਤਿਆਂ ਦੀ ਪੁਰਜ਼ੋਰ ਮੰਗ ਤੋਂ ਨਵਾਂ ਸੈਡ ਸੌਂਗ ਲੈ ਕੇ ਹਾਜ਼ਰ ਹਾਂ ਉਮੀਦ ਹੈ ਆਪ ਸਭ ਨੂੰ ਪਸੰਦ ਆਵੇਗਾ’ । ਇਸ ਪੋਸਟ ਉੱਤੇ ਫੈਨਜ਼ ਵੀ ਕਮੈਂਟਸ ਕਰਕੇ ਗੀਤ ਨੂੰ ਲੈ ਕੇ ਆਪਣੀ ਉਤਸੁਕਤਾ ਨੂੰ ਜ਼ਾਹਿਰ ਕਰ ਰਹੇ ਨੇ । ਸੋਸ਼ਲ ਮੀਡੀਆ ਉੱਤੇ ਇਸ ਗੀਤ ਦੇ ਪੋਸਟਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਤਾਂ ਉਹ ਮਨਜੀਤ ਕੌਰ ਕੰਗ ਨੇ ਲਿਖੇ ਤੇ ਮਿਊਜ਼ਿਕ ਜੱਸੀ ਬਰੌ ਨੇ ਦਿੱਤਾ ਹੈ । ਇਹ ਗੀਤ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋ ਜਾਵੇਗਾ ।ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਜਿਵੇਂ  ਇਸ਼ਕ, ਕਾਲ਼ੀ ਗਾਨੀ ਮਿੱਤਰਾਂ ਦੀ, ਜ਼ਿੰਦਗੀ, ਪੁੱਤ ਪਰਦੇਸੀ ਕਈ ਸੁਪਰ ਹਿੱਟ ਗੀਤ ਸ਼ਾਮਿਲ ਹਨ ।

Related Post