ਇਸ ਤਸਵੀਰ ‘ਚ ਛੁਪੇ ਹੋਏ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਨਾਮੀ ਗਾਇਕ, ਕੀ ਤੁਸੀਂ ਪਹਿਚਾਣਿਆ? ਕਮੈਂਟ ਦੱਸੋ ਗਾਇਕਾਂ ਦੇ ਨਾਂਅ

ਬਹੁਤ ਘੱਟ ਅਜਿਹੀਆਂ ਤਸਵੀਰਾਂ ਨੇ ਜਿਸ ‘ਚ ਪੰਜਾਬੀ ਗਾਇਕ ਇਕੱਠੇ ਇੱਕ ਫਰੇਮ ‘ਚ ਨਜ਼ਰ ਆਉਣ । ਅਜਿਹੀ ਹੀ ਇੱਕ ਪੁਰਾਣੀ ਤਸਵੀਰ ਪੰਜਾਬੀ ਗਾਇਕ ਦੁਰਗਾ ਰੰਗੀਲਾ ਨੇ ਸ਼ੇਅਰ ਕੀਤੀ ਹੈ ।
ਉਨ੍ਹਾਂ ਨੇ ਆਪਣੇ ਸਮੇਂ ਦੇ ਸਾਥੀ ਕਲਾਕਾਰਾਂ ਦੀ ਪੁਰਾਣੀ ਯਾਦ ਨੂੰ ਯਾਦ ਕਰਦੇ ਹੋਏ ਸ਼ੇਅਰ ਕੀਤੀ ਹੈ ।
ਇਸ ਤਸਵੀਰ ‘ਚ ਕੁਲਦੀਪ ਮਾਣਕ, ਦੁਰਗਾ ਰੰਗੀਲਾ, ਮਨਮੋਹਨ ਵਾਰਿਸ, ਕਮਲ ਹੀਰ, ਭਗਵੰਤ ਮਾਨ, ਹੰਸ ਰਾਜ ਹੰਸ ਤੇ ਕਈ ਹੋਰ ਨਾਮੀ ਪੰਜਾਬੀ ਕਲਾਕਾਰ ਨਜ਼ਰ ਆ ਰਹੇ ਨੇ । ਤੁਸੀਂ ਵੀ ਜਿਹੜੇ-ਜਿਹੜੇ ਕਲਾਕਾਰਾਂ ਨੂੰ ਪਹਿਚਾਣ ਲਿਆ ਹੈ ਉਨ੍ਹਾਂ ਦੇ ਨਾਂਅ ਕਮੈਂਟ ਕਰਕੇ ਦੱਸ ਸਕਦੇ ਹੋ ।
ਜੇ ਗੱਲ ਕਰੀਏ ਦੁਰਗਾ ਰੰਗੀਲਾ ਦੇ ਵਰਕ ਫਰੰਟ ਦੀ ਤਾਂ ਉਹ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਦੀ ਸੇਵਾ ਕਰ ਰਹੇ ਨੇ । ਉਹ ਇਸ਼ਕ, ਕਾਲ਼ੀ ਗਾਨੀ ਮਿੱਤਰਾਂ ਦੀ, ਜ਼ਿੰਦਗੀ, ਪੁੱਤ ਪਰਦੇਸੀ, ‘ਕਾਹਤੋਂ ਐਨਾ ਯਾਦ ਆਉਂਨੀ ਐ’ ਤੇ ਕਈ ਹੋਰ ਵਧੀਆ ਗੀਤ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਗੀਤ ਗਾ ਚੁੱਕੇ ਨੇ ।