ਇਸ ਘਟਨਾ ਕਰਕੇ ਅਦਾਕਾਰਾ ਰਾਖੀ ਤੇ ਗੁਲਜ਼ਾਰ ਦਾ ਟੁੱਟ ਗਿਆ ਸੀ ਪਿਆਰ, ਵਿਆਹ ਤੋਂ ਇੱਕ ਸਾਲ ਬਾਅਦ ਹੋ ਗਏ ਸਨ ਵੱਖ

ਰਾਖੀ ਗੁਲਜ਼ਾਰ (rakhi Gulzar) ਜਿਨ੍ਹਾਂ ਨੇ ਫ਼ਿਲਮੀ ਦੁਨੀਆਂ ਵਿੱਚ ਕਾਮਯਾਬੀ ਦੀ ਉਚਾਈ ਨੂੰ ਛੂਹਿਆ ਪਰ ਪਿਆਰ ਦੇ ਇਮਤਿਹਾਨ ਵਿੱਚ ਉਹ ਫੇਲ੍ਹ ਹੋ ਗਈ । ਅੱਜ ਰਾਖੀ ਭਾਵੇਂ ਬਾਲੀਵੁੱਡ ਤੋਂ ਕੋਸਾਂ ਦੂਰ ਹੈ ਪਰ ਉਹਨਾਂ ਨੇ ਸਾਲ 1964 ਤੋਂ 2003 ਤੱਕ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਖੂਬ ਦਿਲ ਜਿੱਤਿਆ ਹੈ । ਉਹਨਾਂ ਦੇ ਪ੍ਰਸ਼ੰਸਕ ਰਾਖੀ ਨੂੰ ਉਹਨਾਂ ਦੀ ਆਵਾਜ਼ ਕਰਕੇ ਯਾਦ ਕਰਦੇ ਹਨ । 15 ਅਗਸਤ 1947 ਨੂੰ ਰਾਖੀ ਦਾ ਜਨਮ ਹੋਇਆ ਸੀ । 15 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਇੱਕ ਫ਼ਿਲਮਕਾਰ ਨਾਲ ਹੋ ਗਿਆ ਸੀ ਪਰ ਇਹ ਵਿਆਹ ਜ਼ਿਆਦਾ ਚਿਰ ਨਹੀਂ ਚੱਲਿਆ । ਇਸ ਤੋਂ ਬਾਅਦ ਉਹਨਾਂ ਨੇ ਫ਼ਿਲਮਾਂ ਵਿੱਚ ਕਦਮ ਰੱਖਿਆ ਤਾਂ ਉਹਨਾਂ ਨੇ ਹਰ ਇੱਕ ਦਾ ਦਿਲ ਜਿੱਤ ਲਿਆ ।
ਹੋਰ ਪੜ੍ਹੋ :
ਗੁਲਜ਼ਾਰ ਦੇ ਜਨਮ ਦਿਨ ’ਤੇ ਜਾਣੋਂ ਕਿਵੇਂ ਅੰਮ੍ਰਿਤਸਰ ਦਾ ਰਹਿਣ ਵਾਲਾ ‘ਸੰਪੂਰਨ ਸਿੰਘ ਕਾਲਰਾ’ ਬਣਿਆ ‘ਗੁਲਜ਼ਾਰ’
ਰਾਖੀ (rakhi Gulzar) ਦੀ ਪਹਿਲੀ ਫ਼ਿਲਮ ਜੀਵਨ ਮ੍ਰਿਤਿਊ ਸੀ, ਇਸ ਫ਼ਿਲਮ ਵਿੱਚ ਰਾਖੀ ਦੇ ਨਾਲ ਧਰਮਿੰਦਰ ਸਨ । ਇਸ ਫ਼ਿਲਮ ਦੇ ਹਿੱਟ ਹੋਣ ਤੋਂ ਬਾਅਦ ਰਾਖੀ ਲਈ ਬਾਲੀਵੁੱਡ ਦਾ ਰਸਤਾ ਖੁੱਲ੍ਹ ਗਿਆ ਤੇ ਉਹਨਾਂ ਦੀ ਮੁਲਾਕਾਤ ਗੁਲਜ਼ਾਰ ਨਾਲ ਹੋ ਗਈ । ਇਸ ਜੋੜੀ ਨੇ ਸਾਲ 1973 ਵਿੱਚ ਵਿਆਹ ਕਰ ਲਿਆ ਸੀ । ਇਹ ਸਾਲ ਕਾਫੀ ਚਰਚਾ ਵਿੱਚ ਰਿਹਾ ਕਿਉਂਕਿ ਇਸੇ ਸਾਲ ਬਾਲੀਵੁੱਡ ਦੀਆਂ ਤਿੰਨ ਮਸ਼ਹੂਰ ਜੋੜੀਆਂ ਅਮਿਤਾਬ ਬੱਚਨ-ਜਯਾ ਬੱਚਨ, ਰਾਜੇਸ਼ ਖੰਨਾ-ਡਿੰਪਲ ਕਪਾਡੀਆ, ਰਾਖੀ ਤੇ ਗੁਲਜ਼ਾਰ ਨੇ ਵਿਆਹ ਕਰਵਾਇਆ ਸੀ ।
ਵਿਆਹ ਤੋਂ ਬਾਅਦ ਰਾਖੀ ( Gulzar) ਨੇ ਫ਼ਿਲਮਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ ਕਿਉਂਕਿ ਗੁਲਜ਼ਾਰ ਨੇ ਰਾਖੀ ਅੱਗੇ ਇਹ ਸ਼ਰਤ ਰੱਖੀ ਸੀ ਕਿ ਉਹ ਵਿਆਹ ਤੋਂ ਬਾਅਦ ਫ਼ਿਲਮਾਂ ਵਿੱਚ ਕੰਮ ਨਹੀਂ ਕਰੇਗੀ । ਪਰ ਵਿਆਹ ਤੋਂ ਇੱਕ ਸਾਲ ਬਾਅਦ ਹੀ ਰਾਖੀ ਗੁਲਜ਼ਾਰ ਤੋਂ ਵੱਖ ਹੋ ਗਈ । ਗੁਲਜ਼ਾਰ ( Gulzar) ਚਾਹੁੰਦੇ ਸਨ ਕਿ ਰਾਖੀ ਫ਼ਿਲਮਾਂ ਤੋਂ ਦੂਰ ਰਹੇ ਪਰ ਇੱਕ ਘਟਨਾ ਨੇ ਉਹਨਾਂ ਨੂੰ ਮਜ਼ਬੂਰ ਕਰ ਦਿੱਤਾ ਸੀ । ਇੱਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਗੁਲਜ਼ਾਰ ( Gulzar) ਨੇ ਰਾਖੀ ਨੂੰ ਥੱਪੜ ਮਾਰ ਦਿੱਤਾ ਸੀ, ਇਸ ਘਟਨਾ ਤੋਂ ਬਾਅਦ ਰਾਖੀ ਨੇ ਆਪਣਾ ਫੈਸਲਾ ਬਦਲ ਲਿਆ ਸੀ ।
ਇਸੇ ਦੌਰਾਨ ਯਸ਼ ਚੋਪੜਾ ਨੇ ਰਾਖੀ ਨੂੰ ਫ਼ਿਲਮ ਕਭੀ ਕਭੀ ਵਿੱਚ ਕੰਮ ਕਰਨ ਦੀ ਆਫਰ ਦਿੱਤੀ ਸੀ ਤੇ ਰਾਖੀ ਨੇ ਫਿਰ ਹਾਂ ਕਰ ਦਿੱਤੀ । ਇਹੀ ਹਾਂ ਉਹਨਾਂ ਦੀ ਪਰਿਵਾਰਕ ਜ਼ਿੰਦਗੀ ਦੀ ਤਬਾਹੀ ਦਾ ਕਾਰਨ ਬਣੀ । ਇਹ ਫ਼ਿਲਮ ਬਾਕਸ ਆਫ਼ਿਸ ਤੇ ਸਫਲ ਰਹੀ ਪਰ ਇਸ ਸਫਲਤਾ ਨੇ ਗੁਲਜ਼ਾਰ ( Gulzar) ਤੇ ਰਾਖੀ ਵਿਚਕਾਰ ਨਫਰਤ ਦਾ ਕਿੱਲ ਠੋਕ ਦਿੱਤਾ ਸੀ । ਕੁਝ ਸਮੇਂ ਬਾਅਦ ਦੋਵੇਂ ਵੱਖ ਵੱਖ ਰਹਿਣ ਲੱਗੇ । ਜਦੋਂ ਰਾਖੀ ਗੁਲਜ਼ਾਰ ਤੋਂ ਵੱਖ ਹੋਈ ਉਦੋਂ ਉਹਨਾਂ ਦੀ ਬੇਟੀ ਮੇਘਨਾ ਸਿਰਫ ਇੱਕ ਸਾਲ ਦੀ ਸੀ ।