ਸਿੱਧੂ ਮੂਸੇਵਾਲਾ ਦੇ ਦਿਹਾਂਤ ਕਾਰਨ ਪਰਮੀਸ਼ ਵਰਮਾ ਨੇ ਆਪਣੇ ਸ਼ੋਅ 8 ਜੂਨ ਤੱਕ ਕੀਤੇ ਮੁਲਤਵੀ, ਮੂਸੇਵਾਲਾ ਦੇ ਘਰ ਪਿਤਾ ਨਾਲ ਅਫਸੋਸ ਕਰਨ ਪੁੱਜੇ ਪਰਮੀਸ਼ ਵਰਮਾ

By  Shaminder June 2nd 2022 06:49 PM

ਸਿੱਧੂ ਮੂਸੇਵਾਲਾ (Sidhu Moose Wala)  ਇਸ ਫਾਨੀ ਸੰਸਾਰ ਨੂੰ ਛੱਡ ਕੇ ਜਾ ਚੁੱਕਿਆ ਹੈ । ਪਰ ਪਿੱਛੇ ਛੱਡ ਗਿਆ ਹੈ ਰੋਂਦੇ ਕੁਰਲਾਉਂਦੇ ਮਾਪੇ, ਫੈਨਸ ਅਤੇ ਸਾਥੀ ਕਲਾਕਾਰ । ਸਿੱਧੂ ਮੂਸੇਵਾਲਾ ਦੇ ਘਰ ਕਈ ਸੈਲੀਬ੍ਰੇਟੀਜ ਅਫਸੋਸ ਕਰਨ ਦੇ ਲਈ ਪਹੁੰਚ ਰਹੇ ਹਨ । ਗਾਇਕ ਪਰਮੀਸ਼ ਵਰਮਾ (Parmish Verma) ਵੀ ਅੱਜ ਪਿਤਾ ਸਤੀਸ਼ ਵਰਮਾ ਦੇ ਨਾਲ ਸਿੱਧੂ ਮੂਸੇਵਾਲਾ ਦੇ ਘਰ ਅਫਸੋਸ ਜਤਾਉਣ ਦੇ ਲਈ ਪਹੁੰਚੇ ।

sidhu mother locket ,,, image From youtube

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦਾ ਮਾਂ ਨਾਲ ਸੀ ਬਹੁਤ ਪਿਆਰ, ਮਾਂ ਦੀ ਤਸਵੀਰ ਵਾਲਾ ਲਾਕੇਟ ਦੇ ਨਾਲ ਤਸਵੀਰਾਂ ਵਾਇਰਲ

ਇਸ ਦੇ ਨਾਲ ਹੀ ਪਰਮੀਸ਼ ਵਰਮਾ ਨੇ ਇੰਸਟਾਗ੍ਰਾਮ ਸਟੋਰੀ ‘ਚ ਵੀ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਆਰਗਨਾਈਜਰਾਂ ਅਤੇ ਫੈਨਸ ਨੂੰ ਕਿਹਾ ਹੈ ਕਿ ਉਹ 8 ਜੂਨ ਤੱਕ ਕੋਈ ਵੀ ਸ਼ੋਅ ਨਹੀਂ ਕਰਨਗੇ । ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਕਿ ਉਹ 8 ਜੂਨ ਤੱਕ ਸਾਰੇ ਸ਼ੋਅ ਅਤੇ ਸਮਾਗਮ ਮੁਲਤਵੀ ਕਰਦੇ ਹਨ।

parmish verma

ਹੋਰ ਪੜ੍ਹੋ :  ਕਦੇ ਸੁਣਿਆ ਹੈ ਖੁਦ ਨਾਲ ਵਿਆਹ ਕਰਵਾਉਣ ਬਾਰੇ! ਵਡੋਦਰਾ ਦੀ ਇੱਕ ਔਰਤ ਨੇ ਕਰਵਾਇਆ ਖੁਦ ਨਾਲ ਵਿਆਹ

ਦੱਸ ਦਈਏ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦਾ ਉਸ ਵੇਲੇ ਕਤਲ ਕਰ ਦਿੱਤਾ ਗਿਆ ਸੀ । ਜਦੋਂ ਉਹ ਪਿੰਡ ਮੂਸੇਵਾਲਾ ਤੋਂ ਮਾਸੀ ਕੋਲ ਜਾ ਰਹੇ ਸਨ । ਪਰ ਰਸਤੇ ‘ਚ ਸਿੱਧੂ ਮੂਸੇਵਾਲਾ ਦੇ ਪਿੱਛੇ ਗੱਡੀਆਂ ਲੱਗੀਆਂ ਹੋਈਆਂ ਸਨ ਅਤੇ ਇਨ੍ਹਾਂ ‘ਚ ਸਵਾਰ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਸਿੱਧੂ ਮੂਸੇਵਾਲਾ ‘ਤੇ ਉਦੋਂ ਤੱਕ ਗੋਲੀਆਂ ਚਲਾਈਆਂ ਜਦੋਂ ਤੱਕ ਕਿ ਉਹ ਪੂਰੀ ਤਰ੍ਹਾਂ ਮਰ ਨਹੀਂ ਗਿਆ ।

Parmish Show cancel-mi

ਪੁਲਿਸ ਇਸ ਮਾਮਲੇ ਦੀ ਹਰ ਪੱਖ ਤੋਂ ਬਾਰੀਕੀ ਦੇ ਨਾਲ ਜਾਂਚ ਕਰ ਰਹੀ ਹੈ । ਪਰ ਹਾਲੇ ਤੱਕ ਕਿਸੇ ਵੀ ਨਤੀਜੇ ‘ਤੇ ਨਹੀਂ ਪਹੁੰਚ ਸਕੀ । ਉੱਧਰ ਸਿੱਧੂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ । ਜਿਨ੍ਹਾਂ ਦਾ ਇਕਲੌਤਾ ਪੁੱਤਰ ਇਸ ਜਹਾਨ ਤੋਂ ਤੁਰ ਗਿਆ ਹੈ ।

 

View this post on Instagram

 

A post shared by ??????? ????? (@parmishverma)

Related Post