ਹਿੰਮਤ ਸੰਧੂ ਦੀ ਅਵਾਜ਼ 'ਚ 'ਡੀ.ਐੱਸ.ਪੀ.ਦੇਵ ਦਾ ਅਗਲਾ ਗੀਤ ਹੋਵੇਗਾ 29 ਜੂਨ ਨੂੰ ਰਿਲੀਜ਼
ਦੇਵ ਖਰੌੜ ਜਿੰਨ੍ਹਾਂ ਨੇ ਪਿਛਲੇ ਮਹੀਨੇ ਬਲੈਕੀਆ ਫ਼ਿਲਮ ਨਾਲ ਹਰ ਕਿਸੇ ਦਾ ਦਿਲ ਜਿੱਤਿਆ। ਹੁਣ ਬਲਾਕਬਸਟਰ ਬਲੈਕੀਆ ਤੋਂ ਬਾਅਦ ਦੇਵ ਖਰੌੜ ਡੀ.ਐੱਸ.ਪੀ.ਦੇਵ ਲਈ ਪੂਰੀ ਤਰ੍ਹਾਂ ਤਿਆਰ ਹਨ ਜਿਹੜੀ ਕਿ 5 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਟਾਈਟਲ ਟਰੈਕ ਸਮੇਤ ਮੰਨਤ ਨੂਰ ਦੀ ਅਵਾਜ਼ 'ਚ ਅੱਖ ਦਾ ਨਿਸ਼ਾਨਾ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ 'ਚ ਸਪਨਾ ਚੌਧਰੀ ਦੇ ਠੁਮਕਿਆਂ ਨੇ ਸਭ ਦਾ ਦਿਲ ਜਿੱਤਿਆ ਹੈ। ਹੁਣ ਫ਼ਿਲਮ ਦਾ ਤੀਸਰਾ ਗੀਤ ਵੀ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਦਾ ਨਾਮ ਹੈ 'ਦਾਰੂ ਦਾ ਨਾਂ ਲੱਗਦਾ'।
View this post on Instagram
ਇਹ ਗੀਤ ਗਾਇਕ ਹਿੰਮਤ ਸੰਧੂ ਦੀ ਅਵਾਜ਼ 'ਚ ਫ਼ਿਲਮ ਦਾ ਦੂਜਾ ਗੀਤ ਹੋਣ ਵਾਲਾ ਹੈ। ਹੈਪੀ ਰਾਏਕੋਟੀ ਦੇ ਬੋਲ ਅਤੇ ਗੁਰਮੀਤ ਸਿੰਘ ਦੇ ਸੰਗੀਤ ਨਾਲ ਨਵਾਜਿਆ ਇਹ ਗੀਤ 29 ਜੂਨ ਨੂੰ ਰਿਲੀਜ਼ ਹੋਵੇਗਾ। ਫ਼ਿਲਮ ਦੀ ਗੱਲ ਕਰੀਏ ਤਾਂ ਮਨਦੀਪ ਸਿੰਘ ਦੇ ਨਿਰਦੇਸ਼ਨ ‘ਚ ਇਹ ਫ਼ਿਲਮ ਫ਼ਿਲਮਾਈ ਗਈ ਹੈ।
ਹੋਰ ਵੇਖੋ : ਹਾਰਬੀ ਸੰਘਾ ਨੇ ਧਾਰਿਆ ਦਰਸ਼ਨ ਲੱਖੇਵਾਲ ਦਾ ਰੂਪ, ਗਾਇਆ 'ਨੰਗਪੁਣਾ' ਗੀਤ, ਦੇਖੋ ਵੀਡੀਓ
View this post on Instagram
#dspdev da agla gaana bai #himmatsandhu di awaaz ch release howega 29th June nu..
ਦੱਸ ਦਈਏ ਮਨਦੀਪ ਸਿੰਘ ਬੈਨੀਪਾਲ ਇਸ ਤੋਂ ਪਹਿਲਾਂ ਵੀ ਦੇਵ ਖਰੌੜ ਡਾਕੂਆਂ ਦਾ ਮੁੰਡਾ ਅਤੇ ਕਾਕਾ ਜੀ ਵਰਗੇ ਪ੍ਰੋਜੈਕਟਸ ਕਰ ਚੁੱਕੇ ਹਨ ਜਿੰਨ੍ਹਾਂ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਵੀ ਮਿਲਿਆ ਹੈ। ਕਹਾਣੀ ਅਤੇ ਸਕਰੀਨ ਪਲੇਅ ਇੰਦਰਪਾਲ ਹੋਰਾਂ ਦਾ ਹੈ। ਫਿਲਮ ‘ਚ ਦੇਵ ਖਰੌੜ ਦਾ ਸਾਥ ਨਿਭਾ ਰਹੇ ਹਨ ਮਾਨਵ ਵਿਜ , ਅਮਨ ਧਾਲੀਵਾਲ, ਗਿਰਿਜਾ ਸ਼ੰਕਰ, ਨੀਤਾ ਮਹਿੰਦਰਾ, ਅਤੇ ਤਰਸੇਮ ਪੌਲ ਆਦਿ।ਫੀਮੇਲ ਲੀਡ ‘ਚ ਮਹਿਰੀਨ ਪੀਰਜ਼ਾਦਾ ਨਜ਼ਰ ਆਉਣਗੇ।