ਦੇਵ ਖਰੌੜ ਦੀ ਅਗਲੀ ਫਿਲਮ ਡੀ.ਐਸ.ਪੀ.ਦੇਵ ਦਾ ਸ਼ੂਟ ਹੋਇਆ ਸ਼ੁਰੂ,ਸੈੱਟ ਤੋਂ ਸਾਹਮਣੇ ਆਈਆਂ ਤਸਵੀਰਾਂ

ਦੇਵ ਖਰੌੜ ਦੀ ਅਗਲੀ ਫਿਲਮ ਡੀ.ਐਸ.ਪੀ.ਦੇਵ ਦਾ ਸ਼ੂਟ ਹੋਇਆ ਸ਼ੁਰੂ,ਸੈੱਟ ਤੋਂ ਸਾਹਮਣੇ ਆਈਆਂ ਤਸਵੀਰਾਂ : ਪਾਲੀਵੁੱਡ ਦੇ ਬਾਕਮਾਲ ਅਦਾਕਾਰ ਦੇਵ ਖਰੌੜ ਜਿੰਨ੍ਹਾਂ ਦੀਆਂ ਫ਼ਿਲਮਾਂ ਬਾਕਸ ਆਫਿਸ 'ਤੇ ਜ਼ਬਰਦਸਤ ਪ੍ਰਦਰਸ਼ਨ ਕਰਦੀਆਂ ਹਨ। ਦੇਵ ਖਰੌੜ ਨੇ ਵੱਖਰੀਆਂ ਫ਼ਿਲਮਾਂ ਦੀ ਚੋਣ ਨਾਲ ਆਪਣਾ ਹੀ ਇੱਕ ਅਲੱਗ ਸਿਨੇਮਾ ਪੇਸ਼ ਕੀਤਾ ਹੈ ਅਤੇ ਪ੍ਰਸ਼ੰਸ਼ਕ ਵੱਲੋਂ ਉਹਨਾਂ ਦੇ ਹਰ ਇੱਕ ਰੋਲ ਨੂੰ ਪਸੰਦ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਹੀ ਦੇਵ ਖਰੌੜ ਦੀ ਆਉਣ ਵਾਲੀ ਫਿਲਮ ਬਲੈਕੀਆ ਦਾ ਟੀਜ਼ਰ ਸਾਹਮਣੇ ਆਇਆ ਹੈ ਜਿਸ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ।
Dsp dev
ਪਰ ਉਹਨਾਂ ਦੇ ਫੈਨਜ਼ ਲਈ ਇੱਕ ਹੋਰ ਖੁਸ਼ ਖ਼ਬਰੀ ਹੈ। ਦੱਸ ਦਈਏ ਦੇਵ ਖਰੌੜ ਦੀ ਇਸੇ ਸਾਲ ਇੱਕ ਹੋਰ ਫਿਲਮ ਆ ਰਹੀ ਹੈ ਜਿਸ ਦਾ ਨਾ ਹੈ ਡੀ.ਐਸ.ਪੀ.ਦੇਵ ਅਤੇ ਦੱਸ ਦਈਏ ਫਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ ਜਿਸ ਦੇ ਸੈੱਟ ਤੋਂ ਕੁਝ ਉਦਘਾਟਨੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਇਸ ਤੋਂ ਇਲਾਵਾ ਦੇਵ ਖਰੌੜ ਨੇ ਖੁਦ ਵੀ ਆਪਣੀ ਨਵੀਂ ਲੁੱਕ ਸਾਂਝੀ ਕੀਤੀ ਹੈ। ਇਹ ਲੁੱਕ ਉਹ ਡੀ.ਐਸ.ਪੀ ਦੇਵ ਲਈ ਰੱਖਣ ਵਾਲੇ ਹਨ।
View this post on Instagram
New journey...... New destination..... #DSPdev
ਇਸ ਫਿਲਮ ‘ਚ ਦੇਵ ਖਰੌੜ ਦਾ ਸਾਥ ਨਿਭਾਉਣਗੇ ਮਾਨਵ ਵਿਜ , ਜਗਜੀਤ ਸੰਧੂ ਅਤੇ ਲੱਕੀ ਧਾਲੀਵਾਲ। ਫਿਲਮ ਦੀ ਕਹਾਣੀ ਉਲੀਕੀ ਹੈ ਗੁਰਪ੍ਰੀਤ ਭੁੱਲਰ ਹੋਰਾਂ ਨੇ ਅਤੇ ਫ਼ਿਲਮ ਦਾ ਨਿਰਦੇਸ਼ਨ ਕਰ ਰਹੇ ਹਨ ਮਨਦੀਪ ਬੈਨੀਪਾਲ। ਜਿਹੜੇ ਦੇਵ ਖਰੌੜ ਨਾਲ ਡਾਕੂਆਂ ਦਾ ਮੁੰਡਾ ਅਤੇ ਕਾਕਾ ਜੀ ਵਰਗੀਆਂ ਹਿੱਟ ਫ਼ਿਲਮਾਂ ਪਹਿਲਾਂ ਦੇ ਚੁੱਕੇ ਹਨ। ਫਿਲਮ 2 ਅਗਸਤ ਨੂੰ ਵੱਡੇ ਪਰਦੇ 'ਤੇ ਦੇਖਣ ਨੂੰ ਮਿਲਣ ਵਾਲੀ ਹੈ।