ਗੁਰਦਾਸ ਮਾਨ, ਸੰਜੇ ਦੱਤ, ਕਪਿਲ ਸ਼ਰਮਾ ਤੇ ਬਾਦਸ਼ਾਹ ਨੇ 30 ਹਜ਼ਾਰ ਨੌਜਵਾਨਾਂ ਨੂੰ ਨਸ਼ੇ ਨਾ ਕਰਨ ਦੀ ਚੁਕਵਾਈ ਸਹੁੰ, ਦੇਖੋ ਵੀਡਿਓ
Rupinder Kaler
February 19th 2019 10:50 AM
ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਕੈਂਪਸ ਵਿੱਚ ਆਰਟ ਆਫ ਲਿਵਿੰਗ ਵੱਲੋਂ ਦੇਸ਼ ਪੱਧਰ ਤੇ ਨਸ਼ਿਆਂ ਖਿਲਾਫ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ । ਡਰੱਗ ਫ੍ਰੀ ਇੰਡੀਆ ਬੈਨਰ ਹੇਠ ਛੇੜੀ ਗਈ ਇਸ ਮੁਹਿੰਮ ਨਾਲ ਬਾਲੀਵੁੱਡ ਦੇ ਵੱਡੇ ਅਦਾਕਾਰਾਂ ਸਮੇਤ ਕਈ ਲੋਕ ਜੁੜੇ ਹੋਏ ਹਨ । ਇਸ ਮੁਹਿੰਮ ਦੀ ਸ਼ੁਰੂਆਤ ਦੌਰਾਨ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਸਮੇਤ ਆਰਟ ਆਫ ਲਿਵਿੰਗ ਦੇ ਮੁੱਖੀ ਸ਼੍ਰੀ ਸ਼੍ਰੀ ਰਵੀਸ਼ੰਕਰ, ਬਾਲੀਵੁੱਡ ਅਦਾਕਾਰ ਸੰਜੇ ਦੱਤ, ਕਮੇਡੀਅਨ ਕਪਿਲ ਸ਼ਰਮਾ, ਰੈਪਰ ਬਾਦਸ਼ਾਹ ਅਤੇ ਪੰਜਾਬ ਦੇ ਨਾਮਵਰ ਗਾਇਕ ਗੁਰਦਾਸ ਮਾਨ ਮੌਜੂਦ ਰਹੇ ।