ਦ੍ਰਿਸ਼ਟੀ ਗਰੇਵਾਲ (DRISHTII GAREWAL) ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ । ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਜਿਸ ‘ਚ ਉਸਦੇ ਮਾਪੇ (Parents) ਨਜ਼ਰ ਆ ਰਹੇ ਹਨ । ਇਸ ਵੀਡੀਓ ‘ਚ ਦ੍ਰਿਸ਼ਟੀ ਗਰੇਵਾਲ ਦੇ ਪਿਤਾ ਜੀ ਗਾਉਂਦੇ ਹੋਏ ਨਜ਼ਰ ਆ ਰਹੇ ਹਨ ਅਤੇ ਆਪਣੀ ਪਤਨੀ ਦੇ ਨਾਲ ਪਿਆਰ ਜਤਾਉਂਦੇ ਹੋਏ ਵਿਖਾਈ ਦੇ ਰਹੇ ਹਨ ।
image From instagram
ਹੋਰ ਪੜ੍ਹੋ : ਜੈਜ਼ੀ ਬੀ ਦੀ ਧੀ ਦਾ ਅੱਜ ਹੈ ਜਨਮ ਦਿਨ, ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਧੀ ਨੂੰ ਦਿੱਤੀ ਜਨਮ ਦਿਨ ਦੀ ਵਧਾਈ
ਦ੍ਰਿਸ਼ਟੀ ਗਰੇਵਾਲ ਅਕਸਰ ਆਪਣੇ ਮਾਪਿਆਂ ਦੇ ਨਾਲ ਤਸਵੀਰਾਂ ਅਤੇ ਵੀਡੀਓ ਸਾਂਝੀ ਕਰਦੀ ਰਹਿੰਦੀ ਹੈ । ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਭਰਾ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ਨੂੰ ਵੀ ਦਰਸ਼ਕਾਂ ਦੇ ਵੱਲੋਂ ਖੂਬ ਪਿਆਰ ਮਿਲਿਆ ਸੀ । ਦ੍ਰਿਸ਼ਟੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਪੰਜਾਬੀ ਇੰਡਸਟਰੀ ‘ਚ ਉਹ ਲਗਾਤਾਰ ਸਰਗਰਮ ਹਨ ।
Image From Instagram
ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਅਭੈ ਅੱਤਰੀ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ । ਦ੍ਰਿਸ਼ਟੀ ਗਰੇਵਾਲ ਨੇ ਮਿੱਟੀ ਨਾ ਫਰੋਲ ਜੋਗੀਆ, ਹਾਰਡ ਕੌਰ, ਜਿੰਦੜੀ ਸਣੇ ਕਈ ਫ਼ਿਲਮਾਂ ‘ਚ ਅਦਾਕਾਰੀ ਕੀਤੀ ਹੈ ।
View this post on Instagram
A post shared by ❤️DRISHTII GAREWAL❤️ (@drishtiigarewal9)
ਇਸ ਤੋਂ ਇਲਾਵਾ ਮੁਕਲਾਵਾ ਫ਼ਿਲਮ ‘ਚ ਉਸ ਨੇ ਐਮੀ ਵਿਰਕ ਦੀ ਭਾਬੀ ਦਾ ਕਿਰਦਾਰ ਵੀ ਨਿਭਾਇਆ ਸੀ । ਇਸ ਤੋਂ ਇਲਾਵਾ ਦ੍ਰਿਸ਼ਟੀ ਕਈ ਸੀਰੀਅਲਸ ‘ਚ ਵੀ ਨਜ਼ਰ ਆ ਚੁੱਕੀ ਹੈ । ਜਲਦ ਹੀ ਉਹ ਇੱਕ ਵੈੱਬ ਸੀਰੀਜ਼ ‘ਚ ਇੱਕ ਪੁਲਿਸ ਇੰਸਪੈਕਟਰ ਦੀ ਭੂਮਿਕਾ ‘ਚ ਨਜ਼ਰ ਆਏਗੀ । ਇਸ ਤੋਂ ਇਲਾਵਾ ਉਸ ਦੇ ਪਤੀ ਅਭੈ ਅੱਤਰੀ ਵੀ ਫ਼ਿਲਮਾਂ ‘ਚ ਕੰਮ ਕਰ ਰਹੇ ਹਨ ਅਤੇ ਕਈ ਵੈੱਬ ਸੀਰੀਜ਼ ‘ਚ ਦਿਖਾਈ ਦੇਣਗੇ ।