ਦ੍ਰਿਸ਼ਟੀ ਗਰੇਵਾਲ ਨੇ ਭਰਾ ਦੇ ਵਿਆਹ ‘ਚ ਖੂਬ ਪਾਇਆ ਭੰਗੜਾ, ਵੇਖੋ ਵੀਡੀਓ

ਦ੍ਰਿਸ਼ਟੀ ਗਰੇਵਾਲ (Drishtii Garewal) ਦੇ ਭਰਾ (Brother ) ਦੇ ਵਿਆਹ (Wedding )ਦੀਆਂ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ । ਅਦਾਕਾਰਾ ਦੇ ਵੱਲੋਂ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵਿਆਹ ਦੀਆਂ ਰਸਮਾਂ ਦੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ । ਹੁਣ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਅਦਾਕਾਰਾ ਆਪਣੇ ਭਰਾ ਦੇ ਵਿਆਹ ‘ਤੇ ਜਾਗੋ ਦੇ ਮੌਕੇ ‘ਤੇ ਧਮਾਲ ਪਾਉਂਦੀ ਹੋਈ ਨਜ਼ਰ ਆ ਰਹੀ ਹੈ ।
image From instagram
ਹੋਰ ਪੜ੍ਹੋ : ਦ੍ਰਿਸ਼ਟੀ ਗਰੇਵਾਲ ਦੇ ਭਰਾ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਵੇਖੋ ਤਸਵੀਰਾਂ
ਆਪਣੇ ਪਤੀ ਅਭੈ ਅੱਤਰੀ ਦੇ ਨਾਲ ਭਰਾ ਦੇ ਵਿਆਹ ‘ਚ ਦ੍ਰਿਸ਼ਟੀ ਗਰੇਵਾਲ ਨੇ ਆਪਣੇ ਡਾਂਸ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ । ਇਸ ਤੋਂ ਇਲਾਵਾ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ, ਜਿਸ ‘ਚ ਉਹ ਆਪਣੇ ਭਰਾ ਨੂੰ ਵੱਟਣਾ ਲਗਾਉਂਦੀ ਹੋਈ ਦਿੱਸ ਰਹੀ ਹੈ । ਇਸ ਵੀਡੀਓ ‘ਚ ਅਦਾਕਾਰਾ ਤੇ ਉਸ ਦਾ ਪਤੀ ਵੱਟਣਾ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ ।
image From instagram
ਹਲਦੀ ਦੀ ਇਸ ਰਸਮ ਦਾ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦ੍ਰਿਸ਼ਟੂੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ ਅਤੇ ਉਹ ਕਈ ਟੀਵੀ ਸੀਰੀਅਲਸ ‘ਚ ਵੀ ਨਜ਼ਰ ਆ ਚੁੱਕੀ ਹੈ । ਹਾਲ ਹੀ ‘ਚ ਉਸ ਨੇ ਇੱਕ ਵੈੱਬ ਸੀਰੀਜ਼ ‘ਚ ਪੁਲਿਸ ਅਫਸਰ ਦੀ ਭੂਮਿਕਾ ਵੀ ਨਿਭਾਈ ਹੈ । ਉਹ ਸੋਸ਼ਲ ਮੀਡੀਆ ‘ਤੇ ਅਕਸਰ ਸਰਗਰਮ ਰਹਿੰਦੀ ਹੈ ਅਤੇ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ ।
View this post on Instagram