'ਨਾਨਕ ਨਾਮ ਜਹਾਜ਼ ਹੈ' ਵਿਚ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ ਦ੍ਰਿਸ਼ਟੀ ਗਰੇਵਾਲ, ਮੁਕੇਸ਼ ਰਿਸ਼ੀ ਨਿਭਾ ਰਹੇ ਅਹਿਮ ਭੂਮਿਕਾ

1969 ਨੂੰ ਤਕਰੀਬਨ 50 ਸਾਲ ਪਹਿਲਾਂ ਬਣੀ ‘ਨਾਨਕ ਨਾਮ ਜਹਾਜ਼’ ਫ਼ਿਲਮ ਜਿਸ ਦਾ ਹੁਣ ਰੀਮੇਕ ਬਣਾਇਆ ਜਾ ਰਿਹਾ ਹੈ। ਇਸ ਫ਼ਿਲਮ 'ਚ ਜਿੱਥੇ ਗੈਵੀ ਚਾਹਲ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ਉੱਥੇ ਹੀ ਹੁਣ ਫੀਮੇਲ ਲੀਡ ਦਾ ਵੀ ਨਾਮ ਸਾਹਮਣੇ ਆ ਚੁੱਕਿਆ ਹੈ। ਦੱਸ ਦਈਏ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਹੁਣ ਇਸ ਫ਼ਿਲਮ 'ਚ ਫੀਮੇਲ ਲੀਡ ਰੋਲ ਦੀ ਭੂਮਿਕਾ 'ਚ ਨਜ਼ਰ ਆਵੇਗੀ। ਬਾਲੀਵੁੱਡ ਐਕਟਰ ਮੁਕੇਸ਼ ਰਿਸ਼ੀ ਨਾਨਕ ਨਾਮ ਜਹਾਜ਼ ਹੈ 'ਚ ਦ੍ਰਿਸ਼ਟੀ ਗਰੇਵਾਲ ਦੇ ਪਿਤਾ ਦਾ ਕਿਰਦਾਰ ਨਿਭਾਉਣ ਵਾਲੇ ਹਨ।
Nanak Naam Jahaz Hai Star Cast Visits Golden Temple
ਦੱਸ ਦਈਏ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਫਿਲਮ ਨੂੰ ਮਾਨ ਸਿੰਘ ਦੀਪ ਤੇ ਕਲਿਆਨੀ ਸਿੰਘ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। ‘ਨਾਨਕ ਨਾਮ ਜਹਾਜ਼ ਹੈ’ ਫਿਲਮ ਨੂੰ ਕਲਿਆਨੀ ਸਿੰਘ ਵੱਲੋਂ ਡਾਇਰੈਕਟ ਕੀਤਾ ਜਾਵੇਗਾ।
ਮਿਸ ਪੀਟੀਸੀ ਪੰਜਾਬੀ 2017 ਦਾ ਖਿਤਾਬ ਹਾਸਿਲ ਕਰਨ ਵਾਲੀ ਪੰਜਾਬੀ ਮੁਟਿਆਰ ਭਾਵਨਾ ਨਾਨਕ ਨਾਮ ਜਹਾਜ਼ ਫ਼ਿਲਮ ਦੇ ਨਾਲ ਪੰਜਾਬੀ ਫ਼ਿਲਮੀ ਜਗਤ ‘ਚ ਆਪਣਾ ਡੈਬਿਊ ਕਰਨ ਜਾ ਰਹੀ ਹੈ। ਵਿੰਦੂ ਦਾਰਾ ਸਿੰਘ ਵੀ ਇਸ ਫ਼ਿਲਮ 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।
Miss PTC Punjabi 2017 Winner Bhawna Sharma Turns Actress, To Make Debut With ‘Nanak Naam Jahaz Hai’
‘ਨਾਨਕ ਨਾਮ ਜਹਾਜ਼’ ਫ਼ਿਲਮ ਜਿਸ ਨੇ 1970 ‘ਚ ਸਰਵੋਤਮ ਪੰਜਾਬੀ ਫ਼ਿਲਮ ਅਤੇ ਸਰਵੋਤਮ ਸੰਗੀਤ ਦੇ ਕੌਮੀ ਪੁਰਸਕਾਰ ਜਿੱਤੇ ਸਨ। ਇਸ ਫ਼ਿਲਮ ਦੀ ਕਹਾਣੀ ਪਰਿਵਾਰਿਕ ਤੇ ਸੱਭਿਆਚਾਰਿਕ ਕਦਰਾਂ-ਕੀਮਤਾਂ ‘ਤੇ ਅਧਾਰਿਤ ਹੋਵੇਗੀ। ਇਸ ਫ਼ਿਲਮ ਨੂੰ ਲੈ ਕੇ ਪੂਰੀ ਸਟਾਰ ਕਾਸਟ ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।