ਸਰਦੀਆਂ ‘ਚ ਜ਼ਰੂਰਤ ਤੋਂ ਜ਼ਿਆਦਾ ਗਰਮ ਪਾਣੀ ਪੀਣ ਨਾਲ ਹੋ ਸਕਦਾ ਹੈ ਨੁਕਸਾਨ

By  Shaminder December 12th 2021 11:33 AM

ਵੱਧਦਾ ਵਜ਼ਨ ਅੱਜ ਹਰੇਕ ਇਨਸਾਨ ਦੇ ਲਈ ਚੁਣੌਤੀ ਬਣ ਚੁੱਕਿਆ ਹੈ । ਅੱਜ ਕੱਲ੍ਹ ਸਾਡੀ ਜੀਵਨ ਸ਼ੈਲੀ ਏਨੀਂ ਜ਼ਿਆਦਾ ਬਦਲ ਚੁੱਕੀ ਹੈ ਕਿ ਲੋਕਾਂ ‘ਚ ਭਾਰ ਵੱਧਣ ਦੀ ਸਮੱਸਿਆ ਵੀ ਲਗਾਤਾਰ ਵੱਧਦੀ ਜਾ ਰਹੀ ਹੈ । ਭਾਰ ਨੂੰ ਕੰਟਰੋਲ ‘ਚ ਰੱਖਣ ਦੇ ਲਈ ਅਸੀਂ ਕਈ ਉਪਾਅ ਕਰਦੇ ਹਾਂ । ਭਾਰ ਨੂੰ ਕੰਟਰੋਲ ‘ਚ ਰੱਖਣ ਦੇ ਲਈ ਲੋਕ ਸਰਦੀਆਂ ‘ਚ ਗਰਮ ਪਾਣੀ (Hot Water) ਦੇ ਇਸਤੇਮਾਲ ‘ਤੇ ਜ਼ੋਰ ਦਿੰਦੇ ਹਨ । ਜੋ ਵਜ਼ਨ ਕੰਟਰੋਲ ਦੇ ਨਾਲ-ਨਾਲ ਸਰੀਰ ਨੂੰ ਗਰਮ ਵੀ ਰੱਖਦਾ ਹੈ । ਪਰ ਕਈ ਵਾਰ ਜ਼ਰੂਰਤ ਤੋਂ ਜ਼ਿਆਦਾ ਗਰਮ ਪਾਣੀ ਪੀਣਾ ਸਿਹਤ ਦੇ ਲਈ ਘਾਤਕ ਵੀ ਸਾਬਿਤ ਹੋ ਸਕਦਾ ਹੈ ।

hot water , image from google

ਹੋਰ ਪੜ੍ਹੋ : ਕਿਸਾਨਾਂ ਦੀ ਘਰ ਵਾਪਸੀ ਦੇ ਦੌਰਾਨ ਮੰਦਭਾਗੀ ਖ਼ਬਰ ਆਈ ਸਾਹਮਣੇ, ਟਰੱਕ ਨੇ ਮਾਰੀ ਟਰਾਲੀ ਨੂੰ ਟੱਕਰ, ਦੋ ਕਿਸਾਨਾਂ ਦੀ ਮੌਤ

ਅੱਜ ਅਸੀਂ ਤੁਹਾਨੂੰ ਜ਼ਿਆਦਾ ਗਰਮ ਪਾਣੀ ਪੀਣ ਦੇ ਨੁਕਸਾਨ ਬਾਰੇ ਦੱਸਾਂਗੇ । ਇਹ ਗੱਲ ਠੀਕ ਹੈ ਕਿ ਗਰਮ ਪਾਣੀ ਸਰੀਰ ਦੀ ਚਰਬੀ ਨੂੰ ਗਾਲਦਾ ਹੈ ਅਤੇ ਇਸ ਦੇ ਨਾਲ ਹੀ ਇਹ ਭੁੱਖ ਨੂੰ ਵੀ ਘੱਟ ਕਰਨ ‘ਚ ਮਦਦ ਕਰਦਾ ਹੈ ।ਪਰ ਜ਼ਰੂਰਤ ਤੋਂ ਜ਼ਿਆਦਾ ਜੇ ਅਸੀਂ ਗਰਮ ਪਾਣੀ ਇਸਤੇਮਾਲ ਕਰਦੇ ਹਾਂ ਤਾਂ ਇਸ ਦੇ ਕਈ ਸਾਈਡ ਇਫੈਕਟ ਵੀ ਹੋ ਸਕਦੇ ਹਨ ।ਗਰਮ ਪਾਣੀ ਦੇ ਨਾਲ ਸਾਡੇ ਗੁਰਦੇ ਪ੍ਰਭਾਵਿਤ ਹੋ ਸਕਦੇ ਹਨ ।

hot water, image From google

ਕਿਉਂਕਿ ਗੁਰਦੇ ਸਾਡੇ ਸਰੀਰ ਚੋਂ ਵਾਧੂ ਪਾਣੀ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ‘ਚ ਮਦਦ ਕਰਦਾ ਹੈ । ਅਜਿਹੇ ‘ਚ ਜੇ ਅਸੀਂ ਜ਼ਿਆਦਾ ਗਰਮ ਪਾਣੀ ਦਾ ਇਸਤੇਮਾਲ ਕਰਦੇ ਹਾਂ ਤਾਂ ਇਹ ਗੁਰਦਿਆਂ ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦਾ ਹੈ । ਜੇਕਰ ਤੁਸੀਂ ਰਾਤ ਨੂੰ ਸੌਂਦੇ ਸਮੇਂ ਗਰਮ ਪਾਣੀ ਪੀਂਦੇ ਹੋ, ਤਾਂ ਰਾਤ ਨੂੰ ਵਾਰ-ਵਾਰ ਟਾਇਲਟ ਜਾਣ ਦੀ ਸਮੱਸਿਆ ਹੋ ਸਕਦੀ ਹੈ, ਜਿਸ ਨਾਲ ਖੂਨ ਦੀਆਂ ਨਾੜੀਆਂ ਦੀਆਂ ਕੋਸ਼ਿਕਾਵਾਂ 'ਤੇ ਦਬਾਅ ਵਧ ਜਾਂਦਾ ਹੈ, ਨਾਲ ਹੀ ਤੁਹਾਡੀ ਨੀਂਦ ਵੀ ਖਰਾਬ ਹੋ ਜਾਂਦੀ ਹੈ। ਇਸ ਤੋਂ ਇਲਾਵਾ ਲਗਾਤਾਰ ਗਰਮ ਪਾਣੀ ਪੀਣ ਦੇ ਨਾਲ ਢਿੱਡ ‘ਚ ਜਲਣ ਵਰਗੀ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ।

 

Related Post