ਸਰਦੀਆਂ ‘ਚ ਗੁੜ ਦੀ ਚਾਹ ਪੀਣਾ ਸਿਹਤ ਲਈ ਹੈ ਫਾਇਦੇਮੰਦ, ਕਈ ਬਿਮਾਰੀਆਂ ਤੋਂ ਮਿਲਦੀ ਹੈ ਰਾਹਤ
Shaminder
October 21st 2021 05:30 PM --
Updated:
November 12th 2021 11:08 AM
ਸਰਦੀਆਂ ‘ਚ ਸਰੀਰ ਨੂੰ ਗਰਮ ਰੱਖਣ ਦੇ ਲਈ ਕਈ ਵਾਰ ਅਸੀਂ ਕੌਫੀ ਪੀਂਦੇ ਹਾਂ । ਕਈ ਲੋਕ ਕੌਫੀ ਦੇ ਨਾਲੋਂ ਚਾਹ ਨੂੰ ਜ਼ਿਆਦਾ ਮਹੱਤਵ ਦਿੰਦੇ ਹਨ । ਪਰ ਸਰਦੀਆਂ ‘ਚ ਗੁੜ ਦੀ ਚਾਹ (Jaggery Tea) ਪੀਣਾ ਲਾਹੇਵੰਦ ਹੁੰਦਾ ਹੈ । ਗੁੜ ਦੀ ਚਾਹ ਕਿਸੇ ਐਨਰਜੀ ਬੂਸਟਰ ਤੋਂ ਘੱਟ ਨਹੀਂ ਹੈ । ਗੁੜ ਜਿੱਥੇ ਸ਼ੂਗਰ ਦੇ ਰੋਗੀਆਂ ਦੇ ਲਈ ਫਾਇਦੇਮੰਦ ਹੁੰਦਾ ਹੈ, ਉੱਥੇ ਹੀ ਕਈ ਬੀਮਾਰੀਆਂ ‘ਚ ਵੀ ਇਹ ਠੀਕ ਹੁੰਦਾ ਹੈ ।