
ਅੱਜ ਕੱਲ੍ਹ ਨਾਰੀਅਲ ਪਾਣੀ ਪੀਣ ਦਾ ਬਹੁਤ ਰੁਝਾਨ ਹੈ। ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਡਾਕਟਰ ਵੀ ਨਾਰੀਅਲ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਨਾਰੀਅਲ ਪਾਣੀ ਪੀਣ ਵਿਚ ਵੀ ਕਾਫੀ ਸੁਆਦ ਹੁੰਦਾ ਹੈ। ਨਾਰੀਅਲ ਪਾਣੀ ਜਿਥੇ ਇੱਕ ਪਾਸੇ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਉਥੇ ਹੀ ਦੂਜੇ ਪਾਸੇ ਇਸ ਦਾ ਵਧੇਰੇ ਸੇਵਨ ਕਰਨਾ ਤੁਹਾਡੀ ਸਿਹਤ 'ਤੇ ਮਾੜਾ ਅਸਰ ਪਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਵਧੇਰੇ ਨਾਰੀਅਲ ਪੀਣ ਨਾਲ ਕੀ ਨੁਕਸਾਨ ਹੋ ਸਕਦੇ ਹਨ
image from google
ਪੋਸ਼ਕ ਤੱਤਾਂ ਨਾਲ ਭਰਪੂਰ ਨਾਰੀਅਲ ਪਾਣੀ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਨਹੀਂ ਹੁੰਦੀ। ਨਾਰੀਅਲ ਪਾਣੀ ਵਿੱਚ ਕੈਲੋਰੀ ਅਤੇ ਚਰਬੀ ਬਹੁਤ ਘੱਟ ਹੁੰਦੀ ਹੈ, ਜਦੋਂ ਕਿ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਇਹ ਡਰਿੰਕ ਸਰੀਰ ਨੂੰ ਪੂਰੀ ਤਰ੍ਹਾਂ ਫਿੱਟ ਰੱਖਦਾ ਹੈ। ਨਾਰੀਅਲ ਪਾਣੀ 'ਚ ਇਲੈਕਟ੍ਰੋਲਾਈਟਸ ਹੁੰਦੇ ਹਨ, ਜੋ ਪਾਣੀ ਦੀ ਕਮੀ ਨੂੰ ਪੂਰਾ ਕਰਦੇ ਹਨ।
ਵੱਧ ਨਾਰੀਅਲ ਪਾਣੀ ਪੀਣ ਦੇ ਨੁਕਸਾਨ
1. ਵੱਧ ਨਾਰੀਅਲ ਪਾਣੀ ਪੀਣ ਨਾਲ ਸਰੀਰ ਦੇ ਵਿੱਚ ਪਾਣੀ ਦੀ ਮਾਤਰਾ ਵੱਧ ਜਾਂਦੀ ਹੈ। ਅਜਿਹੇ ਵਿੱਚ ਪੇਟ ਦੀ ਸਮੱਸਿਆ ਜਾਂ ਲੂਜ ਮੋਸ਼ਨ ਦੀ ਸਮੱਸਿਆ ਹੋ ਸਕਦੀ ਹੈ।
2. ਜਿਨ੍ਹਾਂ ਲੋਕਾਂ ਨੂੰ ਜ਼ੁਕਾਮ ਦੀ ਸਮੱਸਿਆ ਲਗਾਤਾਰ ਰਹਿੰਦੀ ਹੈ, ਉਨ੍ਹਾਂ ਨੂੰ ਜ਼ਿਆਦਾ ਨਾਰੀਅਲ ਪਾਣੀ ਨਹੀਂ ਪੀਣਾ ਚਾਹੀਦਾ। ਨਾਰੀਅਲ ਪਾਣੀ ਦੀ ਤਾਸੀਰ ਠੰਡੀ ਹੁੰਦੀ ਹੈ। ਇਸ ਨਾਲ ਸਰੀਰਕ ਤੌਰ 'ਤੇ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
3. ਨਾਰੀਅਲ ਪਾਣੀ ਵਿਚ ਬਲੱਡ ਪ੍ਰੈਸ਼ਰ ਘੱਟ ਕਰਨ ਦੇ ਗੁਣ ਹੁੰਦੇ ਹਨ। ਅਜਿਹੇ 'ਚ ਹਾਈ ਬਲੱਡ ਪ੍ਰੈਸ਼ਰ ਦੀ ਦਵਾਈ ਲੈਣ ਵਾਲੇ ਲੋਕਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਨਾਰੀਅਲ ਪਾਣੀ ਪੀਣਾ ਚਾਹੀਦਾ ਹੈ।
image from google
4. ਜਿਨ੍ਹਾਂ ਲੋਕਾਂ ਨੂੰ ਕਿਡਨੀ ਦੀ ਸਮੱਸਿਆ ਹੈ, ਉਨ੍ਹਾਂ ਨੂੰ ਆਪਣੀ ਡਾਈਟ 'ਚ ਨਾਰੀਅਲ ਪਾਣੀ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
5. ਜਿਨ੍ਹਾਂ ਲੋਕਾਂ ਨੂੰ ਪੇਟ ਫੁੱਲਣ ਦੀ ਸਮੱਸਿਆ ਹੈ, ਉਨ੍ਹਾਂ ਨੂੰ ਨਾਰੀਅਲ ਪਾਣੀ ਨਹੀਂ ਪੀਣਾ ਚਾਹੀਦਾ।
ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਰਜਰੀ ਕਰਵਾਈ ਹੈ ਤਾਂ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਨਾਰੀਅਲ ਪਾਣੀ ਪੀਓ। ਸਰਜਰੀ ਤੋਂ ਤੁਰੰਤ ਬਾਅਦ ਨਾਰੀਅਲ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਸਕਦਾ ਹੈ।
image from google
ਹੋਰ ਪੜ੍ਹੋ : ਜਾਣੋ ਦੁੱਧ ਤੋਂ ਬਿਨਾਂ ਚਾਹ ਪੀਣ ਦੇ ਫਾਇਦੇ, ਕਈ ਰੋਗਾਂ ਤੋਂ ਮਿਲੇਗੀ ਰਾਹਤ
6. ਕਈ ਲੋਕ ਕਸਰਤ ਤੋਂ ਬਾਅਦ ਨਾਰੀਅਲ ਪਾਣੀ ਪੀਂਦੇ ਹਨ। ਪਰ ਨਾਰੀਅਲ ਪਾਣੀ 'ਚ ਸੋਡੀਅਮ ਦੀ ਮਾਤਰਾ ਘੱਟ ਹੁੰਦੀ ਹੈ, ਇਸ ਲਈ ਇਹ ਪਿਆਸ ਬੁਝਾਉਂਦਾ ਹੈ ਪਰ ਨਾਰੀਅਲ ਪਾਣੀ ਪੀਣ ਦੀ ਬਜਾਏ ਸਾਦਾ ਪਾਣੀ ਪੀਣਾ ਚਾਹੀਦਾ ਹੈ। ਸਾਦੇ ਪਾਣੀ ਵਿਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ