ਸਸਪੈਂਸ, ਥ੍ਰੀਲਰ, ਐਕਸ਼ਨ,ਰੋਮਾਂਸ ਤੇ ਕਾਮੇਡੀ ਦੇ ਰੰਗਾਂ ਵਾਲੀ ਫ਼ਿਲਮ ‘ਦੂਰਬੀਨ’ ਦੇ ਸ਼ਾਨਦਾਰ ਟੀਜ਼ਰ ਤੋਂ ਬਾਅਦ ਫ਼ਿਲਮ ਦਾ ਪਹਿਲਾ ਗਾਣਾ ‘ਨਵੀਂ-ਨਵੀਂ’ ਦਰਸ਼ਕਾਂ ਸਨਮੁਖ ਹੋ ਚੁੱਕਿਆ ਹੈ। ਇਸ ਗਾਣੇ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਨਿੰਜਾ ਨੇ ਗਾਇਆ ਹੈ। ਇਸ ਗਾਣਾ ‘ਚ ਇਸ਼ਕ ਦੇ ਮਿੱਠੇ ਅਹਿਸਾਸ ਨੂੰ ਬੜੇ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਗਿਆ ਹੈ। ਇਸ ਗਾਣੇ ਨੂੰ ਨਿੰਜਾ ਤੇ ਵਾਮਿਕਾ ਗੱਬੀ ਉੱਤੇ ਫਿਲਮਾਇਆ ਗਿਆ ਹੈ ਤੇ ਇਸ ਤੋਂ ਇਲਾਵਾ ਗਾਣੇ ‘ਚ ਜੱਸ ਬਾਜਵਾ ਤੇ ਜੈਸਮੀਨ ਬਾਜਵਾ ਵੀ ਨਜ਼ਰ ਆ ਰਹੇ ਹਨ। ਗੀਤ ਦੇ ਬੋਲ ਮਨਜਿੰਦਰ ਬਰਾੜ ਨੇ ਲਿਖੇ ਨੇ ਜਦੋਂਕਿ ਗੀਤ ਦਾ ਮਿਊਜ਼ਿਕ ਦਾ ਬੋਸ ਵੱਲੋਂ ਦਿੱਤਾ ਗਿਆ ਹੈ ।
View this post on Instagram
?SHINDA? and ?NOOR? are here with the most romantic anthem of the year. ?NAVI NAVI out Now ?DOORBEEN? adventure begins 27th September. Link in Bio @wamiqagabbi @officialjassbajwa @pavitarbal001
A post shared by NINJA™ (@its_ninja) on Sep 14, 2019 at 5:32am PDT
ਹੋਰ ਵੇਖੋ:ਸਰਗੁਣ ਮਹਿਤਾ ਨਖ਼ਰੇ ਨਾਲ ਗੁਰਨਾਮ ਭੁੱਲਰ ਤੋਂ ਕਰਵਾ ਰਹੇ ਨੇ ਡਿਮਾਂਡਾਂ ਪੂਰੀਆਂ, ਦੇਖੋ ਵੀਡੀਓ
ਇਸ ਗਾਣੇ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗਾਣੇ ਨੂੰ ਯੂਟਿਊਬ ਉੱਤੇ ਯੈਲੋ ਮਿਊਜ਼ਿਕ ਚੈਨਲ ਉੱਤੇ ਵੀ ਇਸ ਗਾਣੇ ਦਾ ਅਨੰਦ ਲਿਆ ਜਾ ਸਕਦਾ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਦੂਰਬੀਨ ਫ਼ਿਲਮ ਨੂੰ ਇਸ਼ਾਨ ਚੋਪੜਾ ਦੇ ਨਿਰਦੇਸ਼ਨ ਹੇਠ ਬਣਾਇਆ ਗਿਆ ਹੈ। ਇਸ ਫ਼ਿਲਮ ‘ਚ ਰੁਪਿੰਦਰ ਰੂਪੀ, ਹੌਬੀ ਧਾਲੀਵਾਲ, ਯੋਗਰਾਜ ਸਿੰਘ, ਕਰਮਜੀਤ ਅਨਮੋਲ, ਗੁਰਪ੍ਰੀਤ ਭੰਗੂ, ਗੁਰਮੀਤ ਸਾਜਨ, ਹਾਰਬੀ ਸੰਘਾ ਅਤੇ ਜੈਸਮੀਨ ਬਾਜਵਾ ਵਰਗੇ ਕਈ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ। ਫਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਸੁਖਰਾਜ ਰੰਧਾਵਾ, ਜੁਗਰਾਜ ਬੱਲ, ਯਾਦਵਿੰਦਰ ਵਿਰਕ। ਦੂਰਬੀਨ ਫ਼ਿਲਮ ਨੂੰ 27 ਸਤੰਬਰ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾਵੇਗਾ। ਦੂਰਬੀਨ ਫ਼ਿਲਮ ਨੌਜਵਾਨਾਂ ਨੂੰ ਚੰਗਾ ਸੰਦੇਸ਼ ਦੇਵੇਗੀ। ਇਸ ਤੋਂ ਇਲਾਵਾ ਫ਼ਿਲਮ ਤੋਂ ਹੋਣ ਵਾਲੀ ਕਮਾਈ ‘ਚੋਂ 20 ਪ੍ਰਤੀਸ਼ਤ ਹਿੱਸਾ ਪਿਛਲੇ ਦਿਨੀਂ ਆਏ ਪੰਜਾਬ ‘ਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਦਿੱਤਾ ਜਾਵੇਗਾ।