ਸਤੀਸ਼ ਕੌਸ਼ਿਕ ਕਿਸ ਤਰ੍ਹਾਂ ਬਣੇ ਬਾਲੀਵੁੱਡ ਦੇ ਸਟਾਰ, ਜਾਣਨ ਲਈ ਦੇਖੋ 'ਪੰਜਾਬੀਸ ਦਿਸ ਵੀਕ'
Rupinder Kaler
May 9th 2019 01:46 PM
ਪੰਜਾਬ ਤੇ ਪੰਜਾਬੀਅਤ ਦੀਆਂ ਅਣਵੇਖੀਆਂ ਤੇ ਅਣਸੁਣੀਆਂ ਕਹਾਣੀਆਂ ਨੂੰ ਬਿਆਨ ਕਰਨ ਵਾਲਾ ਸ਼ੋਅ ਪੰਜਾਬੀਸ ਦਿਸ ਵੀਕ ਇਸ ਵਾਰ ਵੀ ਜਾਣਕਾਰੀ ਨਾਲ ਭਰਪੂਰ ਹੋਣ ਵਾਲਾ ਹੈ । ਇਸ ਵਾਰ ਜਿੱਥੇ ਗੁਰੂ ਕੀ ਨਗਰੀ ਅੰਮ੍ਰਿਤਸਰ ਨਾਲ ਸਬੰਧਿਤ ਦਰਸ਼ਕਾਂ ਨੂੰ ਅਹਿਮ ਜਾਣਕਾਰੀ ਦਿੱਤੀ ਜਾਵੇਗੀ ਉੱਥੇ ਕਮੇਡੀ ਕਿੰਗ ਤੇ ਹਾਸਿਆਂ ਦੇ ਬਾਦਸ਼ਾਹ ਜਸਪਾਲ ਭੱਟੀ ਦਾ ਉਹ ਪੋਰਟਰੇਟ ਦਿਖਾਇਆ ਜਾਵੇਗਾ ਜਿਹੜਾ ਕਿ ਅੱਜ ਤੱਕ ਕਿਸੇ ਨੇ ਵੀ ਨਹੀਂ ਦੇਖਿਆ ਹੋਵੇਗਾ ।
ਇੱਥੇ ਹੀ ਬਸ ਨਹੀਂ ਇਸ ਸ਼ੋਅ ਵਿੱਚ ਮਸ਼ਹੂਰ ਅਦਾਕਾਰ ਤੇ ਫ਼ਿਲਮਕਾਰ ਸਤੀਸ਼ ਕੌਸ਼ਿਕ ਦੀ ਕਹਾਣੀ ਨੂੰ ਵੀ ਬਿਆਨ ਕੀਤਾ ਜਾਵੇਗਾ । ਸਤੀਸ਼ ਕੌਸ਼ਿਕ ਨੇ ਬਾਲੀਵੁੱਡ ਵਿੱਚ ਕਿਸ ਤਰ੍ਹਾਂ ਕਦਮ ਰੱਖਿਆ ਤੇ ਕਾਮਯਾਬੀ ਦੇ ਸ਼ਿਖਰ ਤੇ ਉਹ ਕਿਸ ਤਰ੍ਹਾਂ ਪਹੁੰਚੇ, ਇਹ ਸਭ ਕੁਝ ਪੰਜਾਬੀਸ ਦਿਸ ਵੀਕ ਵਿੱਚ ਦਿਖਾਇਆ ਜਾਵੇਗਾ।
ਸੋ ਦੇਖਣਾ ਨਾ ਭੁੱਲਣਾ ਪੰਜਾਬੀਸ ਦਿਸ ਵੀਕ ਦਿਨ ਐਤਰਵਾਰ 12 ਮਈ ਸਵੇਰੇ 10 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ ।