ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5 ‘ਚ ਨੀਰੂ ਪਾਠਕ ਬਨਾਉਣਗੇ ਖ਼ਾਸ ਰੈਸਿਪੀ, ਵੇਖ ਕੇ ਤੁਹਾਡੇ ਵੀ ਮੂੰਹ ‘ਚ ਆ ਜਾਵੇਗਾ ਪਾਣੀ

ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ‘ਚ ਅਸੀਂ ਤੁਹਾਨੁੰ ਮਿਲਵਾਉਣ ਜਾ ਰਹੇ ਹਾਂ ਜਲੰਧਰ ਦੀ ਰਹਿਣ ਵਾਲੀ ਨੀਰੂ ਪਾਠਕ ਨੂੰ ਜੋ ਆਪਣੇ ਖਾਣਾ ਬਨਾਉਣ ਦੇ ਹੁਨਰ ਨੁੰ ਦੁਨੀਆ ਦੇ ਸਾਹਮਣੇ ਲੈ ਕੇ ਆਉਣਗੇ । ਨੀਰੂ ਪਾਠਕ ਉੜਦ ਦੀ ਦਾਲ ਦੇ ਕੋਫਤੇ ਬਣਾ ਕੇ ਦਿਖਾਉਣਗੇ । ਉਹ ਆਪਣੀ ਇਸ ਰੈਸਿਪੀ ਦੇ ਨਾਲ ਸੈਲੀਬ੍ਰੇਟੀ ਸ਼ੈੱਫ ਹਰਪਾਲ ਸਿੰਘ ਸੋਖੀ ਨੂੰ ਪ੍ਰਭਾਵਿਤ ਕਰ ਪਾਉਣਗੇ ਜਾਂ ਨਹੀਂ ਇਹ ਸਭ ਵੇਖਣ ਨੂੰ ਮਿਲੇਗਾ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ -5 ‘ਚ ।
ਹੋਰ ਵੇਖੋ:ਅੱਜ ਰਾਤ ਦੇਖੋ ਪੰਜਾਬ ਦੇ ਸੁਪਰ ਸ਼ੈੱਫ ਸੀਜ਼ਨ-5, ਲੁਧਿਆਣਾ ਦੇ ਅੰਕੁਸ਼ ਸ਼ਰਮਾ ਦਿਖਾਉਣਗੇ ਆਪਣੇ ਖਾਣਾ ਬਨਾਉਣ ਦੇ ਜ਼ੌਹਰ
https://twitter.com/PTC_Network/status/1245682112956489728
ਇਸ ਸ਼ੋਅ ਦਾ ਪ੍ਰਸਾਰਣ 3 ਅਪ੍ਰੈਲ, ਦਿਨ ਸ਼ੁੱਕਰਵਾਰ, ਰਾਤ 9:00 ਵਜੇ ਕੀਤਾ ਜਾਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੀਜ਼ਨ -4 ‘ਚ ਅੰਮ੍ਰਿਤਾ ਰਾਏਚੰਦ ਨੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ‘ਚ ਜਾ ਕੇ ਪ੍ਰਤਿਭਾਵਾਂ ਦੀ ਖੋਜ ਕੀਤੀ ਸੀ ਅਤੇ ਕਈਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਪੀਟੀਸੀ ਪੰਜਾਬੀ ਦੇ ਇਸ ਸ਼ੋਅ ਦੇ ਜ਼ਰੀਏ ਦੁਨੀਆ ਭਰ ‘ਚ ਕੀਤਾ ਸੀ ।
punjab de superchef
ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਕਈ ਅਜਿਹੇ ਟੈਲੇਂਟ ਸ਼ੋਅ ਚਲਾਏ ਜਾ ਰਹੇ ਹਨ ਜਿਨ੍ਹਾਂ ਦੇ ਜ਼ਰੀਏ ਦੁਨੀਆ ਭਰ ‘ਚ ਇਨ੍ਹਾਂ ਹੁਨਰਮੰਦ ਨੌਜਵਾਨਾਂ ਦੇ ਹੁਨਰ ਨੁੰ ਵਿਖਾਇਆ ਜਾਂਦਾ ਹੈ ਅਤੇ ਪੀਟੀਸੀ ਦੇ ਸ਼ੋਅ ‘ਚੋਂ ਹੀ ਕਈ ਸ਼ਖਸੀਅਤਾਂ ਨਿਕਲੀਆਂ ਹਨ । ਜੋ ਅੱਜ ਕੱਲ੍ਹ ਪੰਜਾਬੀ ਫ਼ਿਲਮ ਅਤੇ ਮਿਊਜ਼ਿਕ ਇੰਡਸਟਰੀ ‘ਚ ਨਾਮ ਕਮਾ ਰਹੇ ਨੇ ਅਤੇ ਉਨ੍ਹਾਂ ਦਾ ਨਾਂਅ ਕਾਮਯਾਬ ਕਲਾਕਾਰਾਂ ਦੀ ਸੂਚੀ ‘ਚ ਸ਼ੁਮਾਰ ਹੈ ।