ਪੀਟੀਸੀ ਪੰਜਾਬੀ ‘ਤੇ ਵੇਖੋ ਫ਼ਿਲਮ ‘ਬੌਰਨ ਟੂ ਬੀ ਕਿੰਗ’ ਦਾ ਵਰਲਡ ਟੀਵੀ ਪ੍ਰੀਮੀਅਰ

ਪੀਟੀਸੀ ਪੰਜਾਬੀ ‘ਤੇ ਫ਼ਿਲਮ ‘ਬੌਰਨ ਟੂ ਬੀ ਕਿੰਗ’ ਦਾ ਵਰਲਡ ਪ੍ਰੀਮੀਅਰ ਕੀਤਾ ਜਾਵੇਗਾ । ਸੋਨਮ ਬਾਜਵਾ, ਪੁਨੀਤ ਇਸਰ ਸਟਾਰਰ ਇਸ ਫ਼ਿਲਮ ਦਾ ਵਰਲਡ ਟੀਵੀ ਪ੍ਰੀਮੀਅਰ 16 ਮਈ, ਦਿਨ ਸ਼ਨੀਵਾਰ ਰਾਤ ਨੂੰ 8:30 ਵਜੇ ਕੀਤਾ ਜਾਵੇਗਾ । ਇਸ ਫ਼ਿਲਮ ‘ਚ ਸਮਾਜ ‘ਚ ਫੈਲੀ ਨਸ਼ੇ ਵਰਗੀ ਨਾ ਮੁਰਾਦ ਬਿਮਾਰੀ ਦੀ ਦਲਦਲ ਨੂੰ ਦਰਸਾੳੇੁਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਨਸ਼ੇ ਦੇ ਜਾਲ ‘ਚ ਫਸ ਕੇ ਨੌਜਵਾਨ ਆਪਣੀ ਜਵਾਨੀ ਨੂੰ ਖ਼ਤਮ ਕਰਨ ‘ਚ ਲੱਗੇ ਹੋਏ ਹਨ ।
https://www.instagram.com/p/CADBHuCgFYT/
ਪਰ ਜਦੋਂ ਕੋਈ ਇਸ ਨੂੰ ਖ਼ਤਮ ਕਰਨ ਲਈ ਅੱਗੇ ਆਉਂਦਾ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਦੀਆਂ ਪ੍ਰੇ੍ਰਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਵੀ ਇਸ ਫ਼ਿਲਮ ‘ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।ਸੋ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਇਸ ਫ਼ਿਲਮ ਦਾ ਵਰਲਡ ਟੀਵੀ ਪ੍ਰੀਮੀਅਰ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ । ਜਿੱਥੇ ਲਾਕਡਾਊਨ ਦੌਰਾਨ ਪੀਟੀਸੀ ਪੰਜਾਬੀ ਵੱਲੋਂ ਤੁਹਾਡੇ ਮਨੋਰੰਜਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ । ਪੀਟੀਸੀ ਪੰਜਾਬੀ ਦੇ ਸ਼ੋਅਜ਼ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।