ਅਮਿਤਾਭ ਬੱਚਨ ਸਟਾਰਰ ਫਿਲਮ ਸੂਰਯਵੰਸ਼ਮ 1998 ਵਿੱਚ ਆਈ ਸੀ। ਇਸ ਮਸ਼ਹੂਰ ਫਿਲਮ ਨੂੰ ਅੱਜ ਵੀ ਬਹੁਤ ਪਸੰਦ ਕੀਤਾ ਜਾਂਦਾ ਹੈ। ਇਸ ਫਿਲਮ ਦੇ ਸਾਰੇ ਕਿਰਦਾਰਾਂ ਨੂੰ ਖੂਬ ਪਸੰਦ ਕੀਤਾ ਗਿਆ। ਇਸ ਦੇ ਨਾਲ ਹੀ ਇਸ ਫਿਲਮ 'ਚ ਅਭਿਨੇਤਾ ਅਮਿਤਾਭ ਬੱਚਨ ਡਬਲ ਲੀਡ ਰੋਲ 'ਚ ਸਨ।
ਸੋਸ਼ਲ ਮੀਡੀਆ ਉੱਤੇ ਫਿਲਮ 'ਚ ਅਮਿਤਾਭ ਬੱਚਨ ਦੇ ਕਿਰਦਾਰ ਹੀਰਾ ਠਾਕੁਰ/ਭਾਨੂਪ੍ਰਤਾਮ ਸਿੰਘ ਨੂੰ ਖੂਬ ਪਸੰਦ ਕੀਤਾ ਗਿਆ ਸੀ। ਸੋਸ਼ਲ ਮੀਡੀਆ ਉੱਤੇ ਇਸ ਫ਼ਿਲਮ ਦੀ ਇੱਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਦਾਦਾ ਭਾਨੂਪ੍ਰਤਾਪ ਆਪਣੇ ਪੋਤੇ ਦੇ ਨਾਲ ਨਜ਼ਰ ਆ ਰਿਹਾ ਹੈ। ਬਾਲ ਕਲਾਕਾਰ ਆਨੰਦ ਵਰਧਨ ਨੇ ਫਿਲਮ ਵਿੱਚ ਇੱਕ ਬਹੁਤ ਹੀ ਪਿਆਰੇ ਪੋਤੇ ਦੀ ਭੂਮਿਕਾ ਨਿਭਾਈ ਸੀ। ਉਸਦਾ ਪੂਰਾ ਨਾਮ ਪੀਬੀਐਸ ਆਨੰਦ ਵਰਧਨ ਹੈ। ਇਹ ਬੱਚਾ ਹੁਣ ਵੱਡਾ ਹੋ ਗਿਆ ਹੈ ਅਤੇ ਬਹੁਤ ਹੀ ਹੈਂਡਸਮ ਹੀਰੋ ਬਣ ਗਿਆ ਹੈ।
ਹੋਰ ਪੜ੍ਹੋ : ਖ਼ੂਬਸੂਰਤੀ ਦੇ ਮਾਮਲੇ 'ਚ ਅੱਜ ਦੀਆਂ ਅਭਿਨੇਤਰੀਆਂ ਨੂੰ ਵੀ ਮਾਤ ਦਿੰਦੀ ਹੈ ਬਾਲੀਵੁੱਡ ਅਦਾਕਾਰਾ ਰੇਖਾ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਰੇਖਾ ਦੀਆਂ ਨਵੀਆਂ ਤਸਵੀਰਾਂ
ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਨੂੰ ਰਿਲੀਜ਼ ਹੋਏ 20 ਸਾਲ ਹੋ ਚੁੱਕੇ ਹਨ। ਇਸ ਫ਼ਿਲਮ ਦਾ ਬਾਲ ਕਲਾਕਾਰ, ਆਨੰਦ (ਆਨੰਦ ਵਰਧਨ) ਇੱਕ ਤੇਲਗੂ ਅਦਾਕਾਰ ਹੈ ਅਤੇ 20 ਤੋਂ ਵੱਧ ਦੱਖਣ ਫ਼ਿਲਮਾਂ ਵਿੱਚ ਕੰਮ ਕਰ ਚੁੱਕਾ ਹੈ। ਫਿਲਮ 'ਚ ਇਹ ਮਾਸੂਮ ਦਿੱਖ ਵਾਲਾ ਬੱਚਾ ਵੱਡਾ ਹੋ ਕੇ ਕਿਸੇ ਵੱਡੇ ਸਟਾਰ ਤੋਂ ਘੱਟ ਨਹੀਂ ਲੱਗਦਾ। ਆਨੰਦ ਨੇ ਬਾਲ ਕਲਾਕਾਰ ਦੇ ਰੂਪ ਵਿੱਚ ਫਿਲਮ ਪ੍ਰਿਯਾਰਾਗਲੂ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਫਿਲਮ ਸੂਰਯਵੰਸ਼ਮ ਵਿੱਚ ਨਜ਼ਰ ਆਏ।
ਖਬਰਾਂ ਮੁਤਾਬਕ ਆਨੰਦ ਦੇ ਦਾਦਾ ਪੀ.ਬੀ. ਸ਼੍ਰੀਨਿਵਾਸ ਇੱਕ ਗਾਇਕ ਸੀ। ਉਨ੍ਹਾਂ ਨੇ ਤਾਮਿਲ, ਤੇਲਗੂ, ਕੰਨੜ, ਮਲਿਆਲਮ ਅਤੇ ਹਿੰਦੀ ਫਿਲਮਾਂ ਲਈ ਬਹੁਤ ਸਾਰੇ ਗੀਤ ਗਾਏ। ਸ਼੍ਰੀਨਿਵਾਸ ਚਾਹੁੰਦੇ ਸਨ ਕਿ ਉਨ੍ਹਾਂ ਦੇ ਪਰਿਵਾਰ 'ਚ ਕੋਈ ਅਭਿਨੇਤਾ ਬਣੇ ਅਤੇ ਉਨ੍ਹਾਂ ਦੇ ਪੋਤੇ ਨੂੰ ਐਕਟਰ ਬਣਾਇਆ ਅਤੇ ਆਨੰਦ ਨੇ ਵੀ ਆਪਣੇ ਦਾਦਾ ਜੀ ਦਾ ਸੁਫ਼ਨਾ ਪੂਰਾ ਕੀਤਾ।
ਆਨੰਦ ਆਪਣੇ ਫਿਲਮੀ ਕਰੀਅਰ 'ਚ ਹੁਣ ਤੱਕ ਸਾਰੇ ਵੱਡੇ ਸਿਤਾਰਿਆਂ ਨਾਲ ਨਜ਼ਰ ਆਏ ਹਨ। ਇਕ ਇੰਟਰਵਿਊ 'ਚ ਉਨ੍ਹਾਂ ਦੱਸਿਆ ਕਿ ਉਹ ਕਰੀਬ 12 ਸਾਲਾਂ ਤੋਂ ਫਿਲਮ ਇੰਡਸਟਰੀ ਤੋਂ ਦੂਰ ਹਨ। ਉਹ ਆਪਣੀ ਪੜ੍ਹਾਈ ਪੂਰੀ ਕਰ ਰਿਹਾ ਸੀ। ਦੱਸ ਦਈਏ ਆਨੰਦ ਨੇ ਕੰਪਿਊਟਰ ਸਾਇੰਸ 'ਚ ਇੰਜੀਨੀਅਰਿੰਗ ਕੀਤੀ ਹੈ। ਉਹ ਫ਼ਿਲਮਾਂ ‘ਚ ਵੀ ਕੰਮ ਕਰ ਸਕਦੇ ਹਨ।