ਰੈਪਰ ਬਾਦਸ਼ਾਹ ਦੇ ਚੈਲੇਂਜ ਦਾ ਗਿੱਪੀ ਗਰੇਵਾਲ ਦੇ ਬੇਟੇ ਛਿੰਦੇ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ, ਦੇਖੋ ਵੀਡਿਓ
Rupinder Kaler
January 8th 2019 09:24 AM
ਦੋ ਦੂਣੀ ਪੰਜ ਫਿਲਮ ਦੀ ਪ੍ਰਮੋਸ਼ਨ ਦੌਰਾਨ ਫਿਲਮ ਦੇ ਹੀਰੋ ਅੰਮ੍ਰਿਤ ਮਾਨ ਨੇ ਇੱਕ ਚੈਲੇਂਜ ਦਿੱਤਾ ਸੀ । ਇਸ ਚੈਲੇਂਜ ਨੂੰ ਹੁਣ ਤੱਕ ਕਈ ਗਾਇਕ ਪੂਰਾ ਕਰ ਚੁੱਕੇ ਹਨ । ਚੈਲੇਂਜ ਦੀ ਗੱਲ ਕੀਤੀ ਜਾਵੇ ਤਾਂ ਅੰਮ੍ਰਿਤ ਮਾਨ ਨੇ ਚੈਲੇਂਜ ਦਿੱਤਾ ਸੀ ਕਿ ਹਰ ਇੱਕ ਨੇ ਇੱਕ ਤੋਂ ਲੈ ਕੇ 10 ਤੱਕ ਗਿਣਤੀ ਗਿਣਨੀ ਹੈ । ਪਰ ਸ਼ਰਤ ਇਹ ਸੀ ਕਿ ਇਸ ਗਿਣਤੀ ਦਾ ਇੱਕ ਸ਼ਬਦ ਪੰਜਾਬੀ ਦਾ ਹੋਵੇ ਤੇ ਇੱਕ ਸ਼ਬਦ ਅੰਗਰੇਜ਼ੀ ਦਾ ਹੋਵੇ । ਇਸ ਚੈਲੇਂਜ ਨੂੰ ਕੁਝ ਸੈਕੇਂਡ ਵਿੱਚ ਪੂਰਾ ਕਰਨਾ ਹੁੰਦਾ ਹੈ । ਇਸ ਚੈਲੇਂਜ ਨੂੰ ਹੁਣ ਤੱਕ ਕਈ ਲੋਕਾਂ ਨੇ ਪੂਰਾ ਕਰ ਲਿਆ ਹੈ ਤੇ ਕਈ ਇਸ ਚੈਲੇਂਜ ਵਿੱਚੋਂ ਬਾਹਰ ਹੋ ਗਏ ਹਨ ।