Diwali special programme 'Dhun Diwali Di': ਜਲਦ ਹੀ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ। ਇਸ ਖ਼ਾਸ ਮੌਕੇ 'ਤੇ ਪੀਟੀਸੀ ਨੈਟਵਰਕ ਤੁਹਾਡੇ ਲਈ ਲੈ ਕੇ ਆਇਆ ਹੈ ਬੇਹੱਦ ਮਨੋਰੰਜਨ ਨਾਲ ਭਰਪੂਰ ਸ਼ਾਮ, ਇੱਕ ਖ਼ਾਸ ਪ੍ਰੋਗਰਾਮ ਦੇ ਨਾਲ। ਦੀਵਾਲੀ ਦੇ ਮੌਕੇ 'ਤੇ ਇਹ ਖ਼ਾਸ ਪ੍ਰੋਗਰਾਮ ਤੁਸੀਂ ਕਦੋਂ ਤੇ ਕਿਥੇ ਵੇਖ ਸਕਦੇ ਹੋ ਜਾਨਣ ਲਈ ਪੜ੍ਹੋ ਪੂਰੀ ਖ਼ਬਰ।
Image Source : PTC Punjabi
ਪੀਟੀਸੀ ਨੈਟਵਰਕ ਆਪਣੀ ਵਿਭਿੰਨਤਾ ਦੇ ਨਾਲ, ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਇੰਡਸਟਰੀ ਵਿੱਚ ਵੱਖਰਾ ਸਥਾਨ ਬਣਾਉਣ ਵਿੱਚ ਕਾਮਯਾਬ ਰਿਹਾ ਹੈ। ਪੀਟੀਸੀ ਨੈਟਵਰਕ ਦਾ ਉਦੇਸ਼ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਆਪਣੇ ਕਈ ਪ੍ਰੋਗਰਾਮਾਂ ਅਤੇ ਸ਼ੋਅਜ਼ ਰਾਹੀਂ ਵਿਲੱਖਣ ਧਾਰਨਾਵਾਂ ਪ੍ਰਦਾਨ ਕਰਨਾ ਹੈ। ਹੁਣ, ਇੱਕ ਵਾਰ ਫਿਰ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ, ਦੀਵਾਲੀ ਦੀ ਸ਼ਾਮ 'ਤੇ ਇੱਕ ਖ਼ਾਸ ਪ੍ਰੋਗਰਾਮ ਪੇਸ਼ ਕਰਨ ਜਾ ਰਿਹਾ ਹੈ।
Image Source : PTC Punjabi
ਪੀਟੀਸੀ ਪੰਜਾਬੀ ਉੱਤੇ ਦੀਵਾਲੀ ਦੀ ਸ਼ਾਮ ਇੱਕ ਖ਼ਾਸ ਪ੍ਰੋਗਰਾਮ 'ਧੁਨ ਦੀਵਾਲੀ ਦੀ' ਪ੍ਰਸਾਰਿਤ ਕੀਤਾ ਜਾਵੇਗਾ। ਜੋ ਦਰਸ਼ਕਾਂ ਦੇ ਦੀਵਾਲੀ ਦੇ ਜਸ਼ਨ ਨੂੰ ਹੋਰ ਦੁੱਗਣਾ ਕਰ ਦੇਵੇਗਾ। ਇਸ ਵਿੱਚ ਕਈ ਮਸ਼ਹੂਰ ਪੰਜਾਬੀ ਗਾਇਕ ਸ਼ਿਰਕਤ ਕਰਨਗੇ। ਇਨ੍ਹਾਂ 'ਚ ਬਲਰਾਜ, ਗੁਰਮੀਤ ਸਿੰਘ, ਹਰਵਿੰਦਰ ਹੈਰੀ , ਦੀਪੇਸ਼ ਰਾਹੀ, ਰੀਨਾ ਨਾਫਰੀ, ਸੁਹਾਵੀ ਕਲਸੀ, ਵਰੁਣਜੋਤ ਸਿੰਘ, ਰਹਿਮਤ ਅਤੇ ਗੁਰਕੀਰਤ ਰਾਏ ਆਦਿ ਨੇ ਨਾਮ ਸ਼ਾਮਿਲ ਹਨ। ਇਹ ਕਲਾਕਾਰ ਆਪਣੀ ਸੁਰੀਲੀ ਆਵਾਜ਼ ਅਤੇ ਆਪਣੀ ਗਾਇਕੀ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
Image Source : PTC Punjabi
ਹੋਰ ਪੜ੍ਹੋ: ਵਰੁਣ ਧਵਨ ਤੇ ਕ੍ਰਿਤੀ ਸੈਨਨ ਸਟਾਰਰ ਫ਼ਿਲਮ 'ਭੇੜੀਆ' ਦਾ ਟੀਜ਼ਰ ਹੋਇਆ ਰਿਲੀਜ਼, ਵੇਖੋ ਵੀਡੀਓ
ਦਰਸ਼ਕ ਇਹ ਖ਼ਾਸ ਪ੍ਰੋਗਰਾਮ 'ਧੁਨ ਦੀਵਾਲੀ ਦੀ' 23 ਅਕਤੂਬਰ ਨੂੰ ਸ਼ਾਮ 7 ਵਜੇ ਪੀਟੀਸੀ ਪੰਜਾਬੀ 'ਤੇ ਵੇਖ ਸਕਣਗੇ। ਇਸ ਸ਼ੋਅ ਰਾਹੀਂ ਉਹ ਆਪਣੀ ਦੀਵਾਲੀ ਨੂੰ ਹੋਰ ਵੀ ਖ਼ਾਸ ਮਨਾ ਸਕਣਗੇ। ਸੋ ਵੇਖਣਾ ਨਾਂ ਭੁੱਲਣਾ ਦੀਵਾਲੀ ਸਪੈਸ਼ਲ ਪ੍ਰੋਗਰਾਮ 'ਧੁਨ ਦੀਵਾਲੀ ਦੀ' ਸਿਰਫ ਪੀਟੀਸੀ ਪੰਜਾਬੀ 'ਤੇ।