ਦਿਵਿਆਂਕਾ ਤ੍ਰਿਪਾਠੀ ਪਤੀ ਦੇ ਨਾਲ ਵਿਦੇਸ਼ ‘ਚ ਬਿਤਾ ਰਹੀ ਸਮਾਂ, ਵੀਡੀਓ ਕੀਤਾ ਸਾਂਝਾ

By  Shaminder December 16th 2021 01:50 PM -- Updated: December 16th 2021 02:13 PM

ਦਿਵਿਆਂਕਾ ਤਿਪ੍ਰਾਠੀ (Divyanka Tripathi )ਏਨੀਂ ਦਿਨੀਂ ਆਬੂ ਧਾਬੀ ‘ਚ ਸਮਾਂ ਬਿਤਾ ਰਹੀ ਹੈ । ਇਸ ਦੌਰਾਨ ਉਹ ਖੂਬ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ । ਜਿਸ ਦਾ ਇੱਕ ਵੀਡੀਓ (Video) ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਇੱਕ ਉੱਡਣ ਖਟੋਲੇ ‘ਤੇ ਚੜੀ ਹੋਈ ਹੈ ਅਤੇ ਖੂਬ ਇਨਜੁਆਏ ਕਰਦੀ ਹੋਈ ਦਿਖਾਈ ਦੇ ਰਹੀ ਹੈ । ਇਸ ਦੇ ਨਾਲ ਹੀ ਅਦਾਕਾਰਾ ਨੇ ਕੁਝ ਹੋਰ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਉਹ ਬੋਟਿੰਗ ਦਾ ਲੁਤਫ ਲੈਂਦੀ ਹੋਈ ਨਜ਼ਰ ਆ ਰਹੀ ਹੈ ।

Divyanka image From instagram

ਹੋਰ ਪੜ੍ਹੋ : ਰੇਸ਼ਮ ਸਿੰਘ ਅਨਮੋਲ ਕਿਸਾਨ ਅੰਦੋਲਨ ਫਤਿਹ ਹੋਣ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ, ਤਸਵੀਰਾਂ ਕੀਤੀਆਂ ਸਾਂਝੀਆਂ

ਦਿਵਿਆਂਕਾ ਤ੍ਰਿਪਾਠੀ ਦੀ ਇਸ਼ੀ ਨਾਮ ਨਾਲ ਪਛਾਣ ਬਣੀ ਹੈ ।ਇਸ਼ੀ ਨਾਮ ਦੇ ਨਾਲ ਉਸ ਦੀ ਪਛਾਣ ਬਣੀ ਸੀ ।ਇਸੇ ਸੀਰੀਅਲ ਦੇ ਦੌਰਾਨ ਉਨ੍ਹਾਂ ਦੇਪਤੀ ਵਿਵੇਕ ਦਹੀਆ ਦੇ ਨਾਲ ਉਸ ਦੀ ਮੁਲਾਕਾਤ ਹੋਈ ਸੀ ।2015 ‘ਚ ਦੋਵਾਂ ਨੇ ਵਿਆਹ ਕਰਵਾ ਲਿਆ ਸੀ ।

Divyanka Tripathi image From instagram

ਦਿਵਿਆਂਕਾ ਤ੍ਰਿਪਾਠੀ ਹਾਲ ਹੀ ‘ਚ ਹੋਏ ‘ਖਤਰੋਂ ਕੇ ਖਿਲਾੜੀ ‘ਚ ਵੀ ਨਜ਼ਰ ਆਈ ਸੀ । ਦੋਵੇਂ ਜਣੇ ਬਹੁਤ ਹੀ ਖੁਸ਼ਹਾਲ ਜ਼ਿੰਦਗੀ ਜਿਉ ਰਹੇ ਹਨ । ਇਸ ਸ਼ੋਅ ‘ਚ ਅਦਾਕਾਰਾ ਨੇ ਟੌਪ ਪ੍ਰਤੀਭਾਗੀਆਂ ‘ਚ ਆਪਣੀ ਜਗ੍ਹਾ ਬਣਾ ਲਈ ਸੀ, ਹਾਲਾਂਕਿ ਉਹ ਇਸ ਮੁਕਾਬਲੇ ਦਾ ਟਾਈਟਲ ਨਹੀਂ ਸੀ ਜਿੱਤ ਸਕੀ ।

 

View this post on Instagram

 

A post shared by Divyanka Tripathi Dahiya (@divyankatripathidahiya)

ਦਿਵਿਆਂਕਾ ਤ੍ਰਿਪਾਠੀ ਨੇ ਅਨੇਕਾਂ ਹੀ ਸੀਰੀਅਲਸ ‘ਚ ਕੰਮ ਕੀਤਾ ਹੈ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਕਾਫੀ ਸਰਾਹਿਆ ਗਿਆ । ਏਨੀਂ ਦਿਨੀਂ ਉਹ ਆਪਣੇ ਪਤੀ ਦੇ ਨਾਲ ਛੁੱਟੀਆਂ ਦਾ ਅਨੰਦ ਲੈਂਦੀ ਨਜ਼ਰ ਆ ਰਹੀ ਹੈ । ਜਿਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

 

Related Post