
ਅਕਸ਼ੇ ਕੁਮਾਰ (Akshay Kumar) ਦੀ ਫ਼ਿਲਮ ਬੈਲਬੌਟਮ (BellBottom)ਸੁਰਖੀਆਂ ‘ਚ ਛਾਈ ਹੋਈ ਹੈ । ਫ਼ਿਲਮ ਨਾਲੋਂ ਜ਼ਿਆਦਾ ਲਾਰਾ (Lara Dutta) ਦੱਤਾ ਦੇ ਲੁੱਕ ਦੀ ਚਰਚਾ ਕਾਫੀ ਹੋ ਰਹੀ ਹੈ । ਕਿਉਂਕਿ ਜਿਸ ਤਰ੍ਹਾਂ ਦਾ ਲਾਰਾ ਦੱਤਾ ਦਾ ਮੇਕਅੱਪ ਹੋਇਆ ਹੈ, ਉਸ ਦੀ ਹਰ ਕਿਸੇ ਨੇ ਤਾਰੀਫ ਕੀਤੀ ਹੈ। ਇਹ ਫ਼ਿਲਮ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਲੱਗਦੀ ਹੈ । ਫ਼ਿਲਮ ਦੀ ਕਹਾਣੀ ਮੁਸਾਫਿਰਾਂ ਦੀਆਂ ਚੀਕਾਂ ਦੇ ਨਾਲ ਸ਼ੁਰੂ ਹੁੰਦੀ ਹੈ ।
Image From Bellbottom Trailer
ਹੋਰ ਪੜ੍ਹੋ : ਗਾਇਕ ਜੱਸੀ ਗਿੱਲ ਨੇ ਪੁੱਛਿਆ ‘ਕਯਾ ਮੇਰੀ ਸੋਨਮ ਗੁਪਤਾ ਬੇਵਫਾ ਹੈ’
ਜਿਸ ਨੂੰ ਕੁਝ ਅੱਤਵਾਦੀ ਹਾਈਜੈਕ ਕਰ ਲੈਂਦੇ ਹਨ । ਜਿਸ ਤੋਂ ਬਾਅਦ ਇਸ ਜਹਾਜ਼ ਨੂੰ ਅੰਮ੍ਰਿਤਸਰ ‘ਚ ਉਤਾਰਿਆ ਜਾਂਦਾ ਹੈ । ਹਾਲਾਤ ਉੱਤੇ ਵਿਚਾਰ ਕਰਨ ਦੇ ਲਈ ਲਾਰਾ ਦੱਤਾ ਜੋ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ‘ਚ ਹੈ ਬੈਠਕ ਬੁਲਾਉਂਦੀ ਹੈ ।
Image From Bellbottom Trailer
ਫ਼ਿਲਮ ਵਿੱਚ ਅਕਸ਼ੈ ਕੁਮਾਰ, ਵਾਣੀ ਕਪੂਰ ਤੋਂ ਇਲਾਵਾ ਲਾਰਾ ਦੱਤਾ, ਹੁਮਾ ਕੁਰੈਸ਼ੀ ਤੇ ਆਦਿਲ ਹੁਸੈਨ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਅਕਸ਼ੈ ਕੁਮਾਰ ਨੇ ਰਾਅ ਏਜੰਟ ਅੰਸ਼ੁਲ ਦੀ ਭੂਮਿਕਾ ਨਿਭਾਈ ਹੈ। ਫ਼ਿਲਮ ਵਿੱਚ ਦੋ ਕਹਾਣੀਆਂ ਨਾਲੋ-ਨਾਲ ਚੱਲਦੀਆਂ ਹਨ, ਇੱਕ ਜਹਾਜ਼ ਅਗ਼ਵਾ ਅਤੇ ਦੂਜਾ ਅੰਸ਼ੁਲ ਦੀ ਪ੍ਰੇਮ ਕਹਾਣੀ ਤੇ ਉਸ ਦੇ ਆਪਣੀ ਮਾਂ ਨਾਲ ਮਜ਼ਬੂਤ ਰਿਸ਼ਤੇ ਦੀ ਕਹਾਣੀ।