ਡਿੰਪੀ ਗਾਂਗੂਲੀ ਨੇ ਸ਼ੇਅਰ ਕੀਤੀਆਂ ਆਪਣੇ ਬੱਚਿਆਂ ਦੀਆਂ ਕਿਊਟ ਤਸਵੀਰਾਂ, ਪਹਿਲੀ ਵਾਰ ਦੇਖਣ ਨੂੰ ਮਿਲਿਆ ਬੇਟੇ ਦਾ ਚਿਹਰਾ

By  Lajwinder kaur July 28th 2020 04:44 PM

ਬਿੱਗ ਬੌਸ -8 ਦੀ ਦੀ ਸਾਬਕਾ ਪ੍ਰਤੀਭਾਗੀ ਡਿੰਪੀ ਗਾਂਗੂਲੀ ਜੋ ਕਿ ਇਸ ਸਾਲ ਇੱਕ ਵਾਰ ਫਿਰ ਤੋਂ ਮਾਂ ਬਣੇ ਨੇ । ਅਪ੍ਰੈਲ ਮਹੀਨੇ ਉਨ੍ਹਾਂ ਦੇ ਘਰ ਬੇਟੇ ਦਾ ਜਨਮ ਹੋਇਆ ਸੀ ।

 ਹੋਰ ਵੇਖੋ: ਅਮਿਤਾਭ ਬੱਚਨ ਨੇ ਆਪਣੀ ਨੂੰਹ ਐਸ਼ਵਰਿਆ ਰਾਏ ਤੇ ਪੋਤੀ ਆਰਾਧਿਆ ਲਈ ਪਾਈ ਭਾਵੁਕ ਪੋਸਟ

ਡਿੰਪੀ ਗਾਂਗੂਲੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਪੋਸਟਾਂ ਦੇ ਰਾਹੀਂ ਪਹਿਲੀ ਵਾਰ ਆਪਣੇ ਬੇਟੇ ਦਾ ਚਿਹਰਾ ਫੈਨਜ਼ ਦੇ ਨਾਲ ਸ਼ੇਅਰ ਕੀਤਾ ਹੈ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਦੋਵੇਂ ਬੱਚਿਆਂ ਦੀ ਕਿਊਟ ਤਸਵੀਰਾਂ ਵੀ ਸ਼ੇਅਰ ਕੀਤੀਆਂ ਨੇ ।

ਦੱਸ ਦਈਏ ਕਿ ਡਿੰਪੀ ਗਾਂਗੂਲੀ ਨੇ ਰਾਹੁਲ ਮਹਾਜਨ ਦੇ ਨਾਲ ਡਾਈਵੋਰਸ ਤੋਂ ਬਾਅਦ ਦੁਬਈ ‘ਚ ਰਹਿਣ ਵਾਲੇ ਬਿਜਨੇਸਮੈਨ ਰੋਹਿਤ ਰਾਏ ਨਾਲ ਵਿਆਹ ਕਰਵਾ ਲਿਆ ਸੀ । ਜਿਨ੍ਹਾਂ ਤੋਂ ਉਨ੍ਹਾਂ ਦੀ ਇੱਕ ਧੀ ਰੇਆਨਾ ਦਾ ਵੀ ਜਨਮ ਹੋਇਆ ਸੀ । ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂਅ ਆਰਿਅਨ ਰਾਏ ਰੱਖਿਆ ਹੈ ।

Related Post