ਦਿਲਜੀਤ ਦੋਸਾਂਝ ਦੀ ਪੋਸਟ ਹੋ ਰਹੀ ਵਾਇਰਲ, ਸਭ ਨੂੰ ਆਪਣੀ ਪੋਸਟ ਰਾਹੀਂ ਦਿੱਤਾ ਖ਼ਾਸ ਸੁਨੇਹਾ

By  Shaminder September 5th 2022 01:59 PM -- Updated: September 5th 2022 02:02 PM

ਦਿਲਜੀਤ ਦੋਸਾਂਝ (Diljit Dosanjh) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲੋਕਾਂ ਨੂੰ ਪ੍ਰੇਰਿਤ ਕਰਨ ਵਾਲੀਆਂ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇਕ ਬਹੁਤ ਹੀ ਖ਼ਾਸ ਸੁਨੇਹਾ ਸਾਂਝਾ ਕੀਤਾ ਹੈ । ਇਸ ਸੁਨੇਹੇ ਦੇ ਨਾਲ ਉਨ੍ਹਾਂ ਨੇ ਸਭ ਨੂੰ ਆਪਣੀ ਜ਼ਿੰਦਗੀ ‘ਚ ਮੁਆਫੀ ਵਾਲੇ ਗੁਣ ਨੂੰ ਅਪਨਾਉਣ ਦੀ ਗੱਲ ਆਖੀ ਹੈ ।

diljit dosanjh image From instagram

ਹੋਰ ਪੜ੍ਹੋ : ਜੈਸਮੀਨ ਸੈਂਡਲਾਸ ਦਾ ਨਵਾਂ ਗੀਤ ‘ਯਕੀਨ’ ਰਿਲੀਜ਼, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਫ਼ੋਰਗਿਵਨੈਸ ਮੁਆਫੀ ਬਹੁਤ ਹੀ ਕਮਾਲ ਦਾ ਫ਼ੀਚਰ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਰੱਬ ਤੁਹਾਡੀਆਂ ਗ਼ਲਤੀਆਂ ਮੁਆਫ਼ ਕਰੇ ਤਾਂ ਤੁਹਾਨੂੰ ਵੀ ਆਪਣੇ ਕਸੂਰਵਾਰਾਂ ਦੀਆਂ ਗ਼ਲਤੀਆਂ ਨੂੰ ਮੁਆਫ਼ ਕਰਨਾ ਪਵੇਗਾ। ਤਾਂ ਬਿਨਾਂ ਦੇਰੀ ਦੇ ਇਹ ਫ਼ੀਚਰ ਨੂੰ ਡਾਊਨਲੋਡ ਕਰੋ’।

Diljit Dosanjh , image From instagram

ਹੋਰ ਪੜ੍ਹੋ : ਖਾਲਸਾ ਏਡ ਦੇ ਮੁਖੀ ਰਵੀ ਸਿੰਘ ਖਾਲਸਾ ਨੇ ਪਾਕਿਸਤਾਨ ‘ਚ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਦਿੱਤੀ ਜਾਣਕਾਰੀ

ਦਿਲਜੀਤ ਦੋਸਾਂਝ ਦੀ ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ । ਦਿਲਜੀਤ ਦੋਸਾਂਝ ਵੱਲੋਂ ਆਖੀ ਗਈ ਇਹ ਗੱਲ ਸੋਲਾਂ ਆਨੇ ਸੱਚ ਹੈ । ਕਿਉਂਕਿ ਜੇ ਤੁਸੀਂ ਜ਼ਿੰਦਗੀ ‘ਚ ਇਸ ਗੁਣ ਨੂੰ ਅਪਣਾਉਂਦੇ ਹੋ ਤਾਂ ਅੱਧੇ ਝਗੜੇ ਅਤੇ ਕਲੇਸ਼ ਮੁਆਫ਼ੀ ਮੰਗਣ ਦੇ ਨਾਲ ਹੀ ਦੂਰ ਹੋ ਜਾਂਦੇ ਹਨ ।

Diljit dosanjh image From instagram

ਕਿਉਂਕਿ ਜੇ ਤੁਹਾਡੇ ਨਾਲ ਕੋਈ ਬੁਰਾ ਸਲੂਕ ਕਰਦਾ ਹੈ ਜਾਂ ਫਿਰ ਤੁਹਾਡਾ ਮਾੜਾ ਸੋਚਦਾ ਹੈ, ਜੇ ਤੁਸੀਂ ਵੀ ਉਸ ਵਰਗੇ ਬਣ ਗਏ ਤਾਂ ਤੁਹਾਡੇ ਅਤੇ ਉਸ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ । ਪਰ ਜੇ ਤੁਸੀਂ ਉਸ ਨੂੰ ਮੁਆਫ਼ ਕਰਦੇ ਹੋ ਤਾਂ ਤੁਹਾਡਾ ਵਡੱਪਣ ਝਲਕਦਾ ਹੈ ਤੇ ਨਿਮਰਤਾ ਵਰਗੇ ਗੁਣ ਤੁਹਾਡੇ ‘ਚ ਆਪਣੇ ਆਪ ਹੀ ਆ ਜਾਂਦਾ ਹੈ ।

 

View this post on Instagram

 

A post shared by DILJIT DOSANJH (@diljitdosanjh)

Related Post