ਦਿਲਜੀਤ ਦੋਸਾਂਝ ‘Attitude’ ਗੀਤ ‘ਚ ਇਸ ਖ਼ੂਬਸੂਰਤ ਮੁਟਿਆਰ ਦੇ ਨਾਲ ਰੋਮਾਂਟਿਕ ਹੁੰਦੇ ਆ ਰਹੇ ਨੇ ਨਜ਼ਰ, ਦੇਖੋ ਵੀਡੀਓ

By  Lajwinder kaur September 29th 2022 01:59 PM -- Updated: September 29th 2022 01:25 PM
ਦਿਲਜੀਤ ਦੋਸਾਂਝ ‘Attitude’ ਗੀਤ ‘ਚ ਇਸ ਖ਼ੂਬਸੂਰਤ ਮੁਟਿਆਰ ਦੇ ਨਾਲ ਰੋਮਾਂਟਿਕ ਹੁੰਦੇ ਆ ਰਹੇ ਨੇ ਨਜ਼ਰ, ਦੇਖੋ ਵੀਡੀਓ

Diljit Dosanjh News: ਦਿਲਜੀਤ ਦੋਸਾਂਝ ਜੋ ਕਿ ਆਪਣੀ ਨਵੀਂ ਫ਼ਿਲਮ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਲਈ ਤਿਆਰ ਹੈ। ਜੀ ਹਾਂ ਪਹਿਲੀ ਵਾਰ ਸਰਗੁਣ ਮਹਿਤਾ ਤੇ ਦਿਲਜੀਤ ਦੋਸਾਂਝ ਦੀ ਜੋੜੀ ‘ਬਾਬੇ ਭੰਗੜਾ ਪਾਉਂਦੇ ਨੇ’ ਫ਼ਿਲਮ ਚ ਦੇਖਣ ਨੂੰ ਮਿਲੇਗੀ। ਜਿਸ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਜ਼ਿਆਦਾ ਉਤਸੁਕ ਹਨ। ਫ਼ਿਲਮ ਦੇ ਹਾਸਿਆਂ ਦੇ ਰੰਗਾਂ ਨਾਲ ਭਰੇ ਟ੍ਰੇਲਰ ਤੋਂ ਬਾਅਦ ਹੁਣ ਇੱਕ-ਇੱਕ ਕਰਕੇ ਗੀਤ ਰਿਲੀਜ਼ ਹੋ ਰਹੇ ਹਨ। ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ‘Attitude’ ਰਿਲੀਜ਼ ਹੋ ਚੁੱਕਿਆ ਹੈ।

ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਦੀਪਿਕਾ ਪਾਦੁਕੋਣ ਦੀ ਹਸਪਤਾਲ ਵਾਲੀ ਤਸਵੀਰ, ਪ੍ਰਸ਼ੰਸਕ ਹੋਏ ਚਿੰਤਤ

inside image of navi and dilji image source: youtube

‘Attitude’ ਜੋ ਕਿ ਰਾਜ ਰਣਜੋਧ ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ ਅਤੇ ਇਸ ਗੀਤ ਨੂੰ ਲਿਖਿਆ ਵੀ ਉਨ੍ਹਾਂ ਨੇ ਖੁਦ ਹੀ ਹੈ। ਇਸ ਗੀਤ ਨੂੰ ਮਿਊਜ਼ਿਕ Avvy Sra  ਨੇ ਦਿੱਤਾ ਹੈ। ਇਸ ਗੀਤ ਚ ਦਿਲਜੀਤ ਦੋਸਾਂਝ ਦੇ ਨਾਲ ਸਰਗੁਣ ਮਹਿਤਾ ਨਹੀਂ ਸਗੋਂ ਕਈ ਹੋਰ ਮੁਟਿਆਰ ਨਜ਼ਰ ਆ ਰਹੀ ਹੈ। ਜੀ ਹਾਂ ਇਸ ਗੀਤ ‘ਚ ਦਿਲਜੀਤ ਦੋਸਾਂਝ ਤੇ ਮਾਡਲ ਨਵੀ ਬਰਾੜ ਦੀ ਰੋਮਾਂਟਿਕ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਹ ਗੀਤ ਨੱਚਣ-ਟੱਪਣ ਵਾਲਾ ਹੈ, ਜਿਸ ਕਰਕੇ ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

inside image of navi and dilji image source: youtube

ਦੱਸ ਦੇਈਏ ਕਿ ਫ਼ਿਲਮ ’ਚ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਤੋਂ ਇਲਾਵਾ ਸੋਹੇਲ ਅਹਿਮਦ, ਗੁਰਪ੍ਰੀਤ ਭੰਗੂ, ਬਲਜਿੰਦਰ ਜੌਹਲ, ਜੇਸਿਕਾ ਗਿੱਲ, ਬੀ. ਕੇ. ਸਿੰਘ ਰੱਖੜਾ, ਦਵਿੰਦਰ ਦੇਵ ਢਿੱਲੋਂ, ਅਵਤਾਰ ਸਿੰਘ ਗਿੱਲ ਤੇ ਡਾ. ਪਰਗਟ ਸਿੰਘ ਭੁਰਜੀ ਤੋਂ ਇਲਾਵਾ ਕਈ ਹੋਰ ਕਲਾਕਾਰ ਅਹਿਮ ਭੂਮਿਕਾ ਚ ਨਜ਼ਰ ਆਉਣਗੇ। ਫ਼ਿਲਮ ਨੂੰ ਡਾਇਰੈਕਟਰ ਅਮਰਜੀਤ ਸਿੰਘ ਸਰੋਂ ਨੇ ਕੀਤਾ ਹੈ। ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ, ਜਿਸ ਨੂੰ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਦੁਨੀਆ ਭਰ ’ਚ ਇਹ ਫ਼ਿਲਮ 5 ਅਕਤੂਬਰ ਯਾਨੀਕਿ ਦੁਸ਼ਹਿਰੇ ਵਾਲੇ ਦਿਨ ਰਿਲੀਜ਼ ਹੋਵੇਗੀ।

attitude song released-min image source: youtube

 

Related Post