ਮੈਡਮ ਤੂਸਾਦ 'ਚ ਦਿਲਜੀਤ ਦੋਸਾਂਝ ਦੇ ਪੁਤਲੇ ਦਾ ਪੋਜ਼ ਹੋਇਆ ਸੀ ਇਸ ਤਰਾਂ ਤੈਅ, ਦੇਖੋ ਵੀਡੀਓ

By  Aaseen Khan March 28th 2019 06:29 PM

ਮੈਡਮ ਤੂਸਾਦ 'ਚ ਦਿਲਜੀਤ ਦੋਸਾਂਝ ਦੇ ਪੁਤਲੇ ਦਾ ਪੋਜ਼ ਹੋਇਆ ਸੀ ਇਸ ਤਰਾਂ ਤੈਅ, ਦੇਖੋ ਵੀਡੀਓ : ਮੈਡਮ ਤੂਸਾਦ 'ਚ ਦਿਲਜੀਤ ਦੇ ਵੈਕਸ ਸਟੈਚੂ ਤੋਂ ਪਰਦਾ ਉੱਠ ਚੁੱਕਿਆ ਹੈ। ਦਲਜੀਤ ਦੋਸਾਂਝ ਨੇ ਇਸ ਤੋਂ ਖੁਦ ਪਰਦਾ ਚੁੱਕਿਆ ਹੈ। ਦੱਸ ਦਈਏ ਮੈਡਮ ਤੂਸਾਦ ਦਿੱਲੀ 'ਚ ਦਿਲਜੀਤ ਦੋਸਾਂਝ ਦਾ ਪੁਤਲਾ ਪਹਿਲੇ ਸਰਦਾਰ ਵਿਅਕਤੀ ਦੇ ਤੌਰ 'ਤੇ ਲੱਗਿਆ ਹੈ। ਇਸ ਤੋਂ ਪਹਿਲਾਂ ਕਿਸੇ ਵੀ ਅਜਿਹੀ ਸਖਸ਼ੀਅਤ ਦਾ ਪੁਤਲਾ ਨਹੀਂ ਲੱਗਿਆ ਸੀ ਜਿਸ ਦੇ ਪੱਗ ਬੰਨੀ ਹੋਵੇ। ਇਸ ਮੌਕੇ ਦਿਲਜੀਤ ਦੋਸਾਂਝ ਨੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਕਈ ਸਵਾਲਾਂ ਦਾ ਜਵਾਬ ਦਿੱਤੇ ਹਨ।

ਜਦੋਂ ਉਹਨਾਂ ਨੂੰ ਪੁਤਲੇ ਦੇ ਪੋਸ ਬਾਰੇ ਪੁੱਛਿਆ ਗਿਆ ਕਿ ਇਹ ਕਿਸ ਤਰਾਂ ਤੈਅ ਹੋਇਆ ਸੀ ਕਿ ਪੋਜ਼ ਕੀ ਹੋਵੇਗਾ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੋਈ ਗੋਰੀ ਮੈਡਮ ਆਈ ਸੀ ਜਿਸ ਨੇ ਕਿਹਾ ਕਿ ਇਸ ਤਰਾਂ ਖੜਨਾ ਤਾਂ ਉਹਨਾਂ ਨੇ ਹਾਂ ਕਹਿ ਦਿੱਤੀ। ਦਿਲਜੀਤ ਨੇ ਇਸ ਗੱਲ ਨੂੰ ਮਜ਼ਾਕ 'ਚ ਭਾਵੇਂ ਟਾਲ ਦਿੱਤਾ ਹੋਵੇ ਪਰ ਉਹਨਾਂ ਦੇ ਇਸ ਸਵੈਗ ਦੀ ਤਾਂ ਪੂਰੀ ਦੁਨੀਆਂ ਕਾਇਲ ਹੈ।

ਹੋਰ ਵੇਖੋ : ਦਿਲਜੀਤ ਨੂੰ ਬਚਪਨ 'ਚ ਖਾਦੇ ਜਲੇਬੀਆਂ ਪਕੌੜਿਆਂ ਦੀ ਆਈ ਯਾਦ , ਸਾਂਝੀ ਕੀਤੀ ਖਾਸ ਤਸਵੀਰ

 

View this post on Instagram

 

Do Sanjh ? Kehnde Ji Pose Kiney Select Kita.. Hun Ki Dasan Mai.. Pind’an Waleya nu ki pata Pose’an Da ?? @madametussauds @madametussaudsdelhi

A post shared by Diljit Dosanjh (@diljitdosanjh) on Mar 28, 2019 at 4:41am PDT

ਦਿਲਜੀਤ ਦੋਸਾਂਝ ਅੱਜ ਭਾਰਤ ਦੀਆਂ ਵੱਡੀਆਂ ਹਸਤੀਆਂ 'ਚ ਨਾਮ ਲਿਖਵਾ ਚੁੱਕੇ ਹਨ, ਜਿਸ ਦਾ ਸਬੂਤ ਦਿੰਦੀ ਹੈ ਮੈਡਮ ਤੂਸਾਦ 'ਚ ਉਹਨਾਂ ਦਾ ਮੋਮ ਨਾਲ ਬਣੀ ਮੂਰਤੀ ਜਿਸ ਤੋਂ ਅੱਜ ਪਰਦਾ ਉੱਠ ਚੁੱਕਿਆ ਹੈ।ਦਿਲਜੀਤ ਦੋਸਾਂਝ ਦੀ ਇਸ ਕਾਮਯਾਬੀ 'ਤੇ ਦੁਨੀਆਂ ਭਰ 'ਚੋਂ ਉਹਨਾਂ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੀ ਇਸ ਕਾਮਯਾਬੀ ਪਿੱਛੇ ਉਹਨਾਂ ਦੀ ਅਣਥੱਕ ਮਿਹਨਤ ਅਤੇ ਉਹਨਾਂ ਦੇ ਪ੍ਰਸ਼ੰਸ਼ਕਾਂ ਦਾ ਪਿਆਰ ਹੀ ਹੈ।

Related Post