ਦਿਲਜੀਤ ਦੋਸਾਂਝ ਤੇ ਤੁਨੀਸ਼ਾ ਸ਼ਰਮਾ ਦਾ ਇਹ ਪੁਰਾਣਾ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ, Live Session ਦੌਰਾਨ ਤੁਨੀਸ਼ਾ ਸ਼ਰਮਾ ਨੇ ਕੀਤੀਆਂ ਸੀ ਕਈ ਗੱਲਾਂ
Lajwinder kaur
January 6th 2023 04:39 PM --
Updated:
January 6th 2023 04:46 PM
Diljit Dosanjh, Tunisha Sharma's old video viral: 24 ਦਸੰਬਰ ਨੂੰ ਤੁਨੀਸ਼ਾ ਸ਼ਰਮਾ ਨੇ ਸੀਰੀਅਲ ਦੇ ਸੈੱਟ 'ਤੇ ਮੇਕਅੱਪ ਰੂਮ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਤੁਨੀਸ਼ਾ ਇਹ ਦੁਨੀਆ ਛੱਡ ਗਈ ਪਰ ਆਪਣੇ ਪਿੱਛੇ ਕਈ ਸਵਾਲ ਛੱਡ ਗਈ। ਇਸ ਦਾ ਪਤਾ ਲਗਾਉਣ ਲਈ ਪੁਲਿਸ ਲਗਾਤਾਰ ਲੋਕਾਂ ਦੇ ਬਿਆਨ ਦਰਜ ਕਰਕੇ ਪੁੱਛਗਿੱਛ ਕਰ ਰਹੀ ਹੈ। ਇਸ ਸਭ ਦੇ ਵਿਚਕਾਰ ਤੁਨੀਸ਼ਾ ਅਤੇ ਸ਼ੀਜ਼ਾਨ ਦੇ ਪਰਿਵਾਰਕ ਮੈਂਬਰਾਂ ਵਿਚਾਲੇ ਸ਼ਬਦੀ ਜੰਗ ਚੱਲ ਰਹੀ ਹੈ। ਇਸ ਦੌਰਾਨ ਸੋਸ਼ਲ ਮੀਡੀਆ ਉੱਤੇ ਅਦਾਕਾਰਾ ਤੁਨੀਸ਼ਾ ਸ਼ਰਮਾ ਦੀਆਂ ਪੁਰਾਣੀ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਹਾਲ ਵਿੱਚ ਦਿਲਜੀਤ ਦੋਸਾਂਝ ਤੇ ਤੁਨੀਸ਼ਾ ਸ਼ਰਮਾ ਦਾ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਰਿਹਾ ਹੈ।