ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ‘ਚ ਚਮਕੀਲੇ ਦਾ ਕਿਰਦਾਰ ਨਿਭਾਉਣਗੇ ਦਿਲਜੀਤ ਦੋਸਾਂਝ

By  Shaminder March 18th 2022 08:56 AM -- Updated: March 18th 2022 10:47 AM

ਇਮਿਤਆਜ਼ ਅਲੀ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ (Amar Singh Chamkila)  ‘ਤੇ ਫ਼ਿਲਮ ਬਨਾਉਣ ਜਾ ਰਹੇ ਹਨ । ਜਿਸ ‘ਚ ਦਿਲਜੀਤ ਦੋਸਾਂਝ (Diljit Dosanjh) ਵੱਲੋਂ ਚਮਕੀਲੇ ਦੀ ਭੂਮਿਕਾ ਨਿਭਾਉਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਦੱਸ ਦਈਏ ਕੁਝ ਸਮਾਂ ਪਹਿਲਾਂ ਇਮਤਿਆਜ਼ ਅਲੀ ਨੇ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਬਨਾਉਣ ਦੇ ਲਈ ਅਧਿਕਾਰ ਹਾਸਲ ਕੀਤੇ ਸਨ । ਜਿਸ ਤੋਂ ਬਾਅਦ ਕਿਆਸਾਂ ਦਾ ਦੌਰ ਚੱਲ ਰਿਹਾ ਸੀ ਕਿ ਇਸ ਫ਼ਿਲਮ ‘ਚ ਮੁੱਖ ਭੂਮਿਕਾ ਕੌਣ ਨਿਭਾਏਗਾ ।

Image Source: Instagram

ਹੋਰ ਪੜ੍ਹੋ : ਹੋਲੀ ਦੇ ਤਿਉਹਾਰ ‘ਤੇ ਘਰ ‘ਚ ਹੀ ਬਣਾਓ ਮਿਲਕ ਕੇਕ

ਪਰ ਹੁਣ ਦਿਲਜੀਤ ਦਾ ਨਾਮ ਇਸ ਫ਼ਿਲਮ ਦੇ ਲਈ ਸਾਹਮਣੇ ਆ ਰਿਹਾ ਹੈ। ਮੀਡੀਆ ਰਿਪੋਰਟਸ ਮੁਤਾਬਕ ਪਹਿਲਾਂ ਇਸ ਫ਼ਿਲਮ ਦੇ ਲਈ ਕਾਰਤਿਕ ਆਰੀਅਨ ਅਤੇ ਆਯੁਸ਼ਮਾਨ ਖੁਰਾਣਾ ਦੇ ਨਾਮ ਸਾਹਮਣੇ ਆਏ ਸਨ । ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਦਿਲਜੀਤ ਦੋਸਾਂਝ ਇਮਤਿਆਜ਼ ਅਲੀ ਦੀ ਪਹਿਲੀ ਪਸੰਦ ਹਨ । ਇਮਤਿਆਜ ਅਲੀ ਨੇ ਫ਼ਿਲਮ ਬਨਾਉਣ ਦੇ ਅਧਿਕਾਰ ਹਾਸਲ ਕਰ ਲਏ ਹਨ ।

Amar singh Chamkila image From instagram

ਦੱਸ ਦਈਏ ਕਿ ਚਮਕੀਲੇ ‘ਤੇ ਉਨ੍ਹਾਂ ਦੀ ਪਤਨੀ ਅਮਰਜੋਤ ਦਾ 1988 ਨੂੰ ਕਤਲ ਕਰ ਦਿੱਤਾ ਗਿਆ ਸੀ । ਅਮਰ ਸਿੰਘ ਚਮਕੀਲਾ ਇੱਕ ਗੀਤਕਾਰ, ਸੰਗੀਤਕਾਰ ਅਤੇ ਕਮਪੋਜ਼ਰ ਸੀ। ਪੰਜਾਬ ਦਾ ਰਹਿਣ ਵਾਲਾ, ਉਹ ਸਟੇਜ ਦੇ ਨਾਮ ਚਮਕੀਲਾ ਨਾਲ ਪ੍ਰਸਿੱਧ ਹੋਇਆ ਅਤੇ ਉਸਨੂੰ ਪੰਜਾਬ ਦੇ ਸਭ ਤੋਂ ਵਧੀਆ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਮਰ ਸਿੰਘ ਚਮਕੀਲਾ ਨੇ ਕਈ ਹਿੱਟ ਗੀਤ ਗਾਏ ਸਨ । ਜਿਸ ‘ਚ ‘ਪਹਿਲੇ ਲਲਕਾਰੇ ਨਾਲ ਮੈਂ ਡਰ ਗਈ’, ‘ਟਕੂਏ ‘ਤੇ ਟਕੂਆ’ ਸਣੇ ਕਈ ਹਿੱਟ ਗੀਤ ਦਿੱਤੇ ਹਨ ।

 

View this post on Instagram

 

A post shared by DILJIT DOSANJH (@diljitdosanjh)

Related Post