‘ਸੌਦਾ ਖਰਾ ਖਰਾ’ ਗੀਤ ‘ਚ ਸੁਣਨ ਨੂੰ ਮਿਲ ਰਹੀ ਹੈ ਦਿਲਜੀਤ ਦੋਸਾਂਝ ਤੇ ਸੁਖਬੀਰ ਦੀ ਜੁਗਲਬੰਦੀ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਅਕਸ਼ੇ ਦਾ ਨਾਗਿਨ ਡਾਂਸ ਤੇ ਦਿਲਜੀਤ ਦਾ ਭੰਗੜਾ, ਦੇਖੋ ਵੀਡੀਓ

ਦਿਲਜੀਤ ਦੋਸਾਂਝ, ਅਕਸ਼ੇ ਕੁਮਾਰ, ਕਰੀਨਾ ਕਪੂਰ ਤੇ ਕਿਆਰਾ ਅਡਵਾਨੀ ਮਲਟੀ ਸਟਾਰਰ ਫ਼ਿਲਮ ‘ਗੁੱਡ ਨਿਊਜ਼’ ਦਾ ਇੱਕ ਹੋਰ ਨਵਾਂ ਗੀਤ ‘ਸੌਦਾ ਖਰਾ ਖਰਾ’ ਰਿਲੀਜ਼ ਹੋ ਚੁੱਕਿਆ ਹੈ। ਇਸ ਗਾਣੇ ਨੂੰ ਦਿਲਜੀਤ ਦੋਸਾਂਝ, ਸੁਖਬੀਰ ਤੇ ਧਵਾਨੀ ਭਾਨੁਸ਼ਾਲੀ ਨੇ ਮਿਲਕੇ ਗਾਇਆ ਹੈ।
ਹੋਰ ਵੇਖੋ:ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਸੱਜਣ ਅਦੀਬ ਦਾ ਨਵਾਂ ਗੀਤ ‘ਕੁਰਬਤ’ ਆ ਰਿਹਾ ਹੈ ਦਰਸ਼ਕਾਂ ਨੂੰ ਖੂਬ ਪਸੰਦ, ਦੇਖੋ ਵੀਡੀਓ
ਇਹ ਗਾਣਾ ਭੰਗੜਾ ਸੌਂਗ ਹੈ ਜੋ ਕਿ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਕਰ ਰਿਹਾ ਹੈ। ਇਸ ਗਾਣੇ ਦੇ ਬੋਲ ਕੁਮਾਰ ਨੇ ਲਿਖੇ ਨੇ ਤੇ ਮਿਊਜ਼ਿਕ Lijo George - Dj Chetas ਤੇ ਸੁਖਬੀਰ ਦਾ ਹੈ। ਇਸ ਗੀਤ ਨੂੰ ਦਿਲਜੀਤ ਦੋਸਾਂਝ, ਕਿਆਰਾ ਅਡਵਾਨੀ ਤੇ ਅਕਸ਼ੇ ਕੁਮਾਰ ਉੱਤੇ ਫਿਲਮਾਇਆ ਗਿਆ ਹੈ। ਗੀਤ ‘ਚ ਦਿਲਜੀਤ ਦੋਸਾਂਝ ਦਾ ਭੰਗੜਾ ਤੇ ਅਕਸ਼ੇ ਕੁਮਾਰ ਦਾ ਨਾਗਿਨ ਡਾਂਸ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹ ਹਨ। ਗਾਣੇ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਹ ਫ਼ਿਲਮ ਕਾਮੇਡੀ ਜ਼ੌਨਰ ਦੀ ਹੈ ਜੋ ਕਿ 27 ਦਸੰਬਰ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣ ਜਾਵੇਗੀ।