ਦਿਲਜੀਤ ਦੋਸਾਂਝ ਵੱਲੋਂ ਸਾਂਝਾ ਕੀਤਾ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਕੁਝ ਘੰਟਿਆਂ ‘ਚ 7 ਲੱਖ ਤੋਂ ਵੱਧ ਵਾਰ ਦੇਖਿਆ ਗਿਆ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਸ਼ਾਬਾਸ਼ੇ...’
View this post on Instagram
ਦਿਲਜੀਤ ਦੋਸਾਂਝ ਵੱਲੋਂ ਸ਼ੇਅਰ ਕੀਤੇ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜਿਸਦੇ ਚੱਲਦੇ ਕੁਝ ਹੀ ਘੰਟਿਆਂ ‘ਚ ਸੱਤ ਲੱਖ ਤੋਂ ਵੱਧ ਵਾਰ ਇਸ ਵੀਡੀਓ ਨੂੰ ਦੇਖਿਆ ਜਾ ਚੁੱਕਿਆ ਹੈ। ਇਸ ਵੀਡੀਓ ‘ਚ ਤਿੰਨ ਵਿਅਕਤੀ ਖੇਤ ‘ਚ ਨਜ਼ਰ ਆ ਰਹੇ ਹਨ। ਇੱਕ ਬੰਦਾ ਖੇਤ ‘ਚ ਖੜੀ ਫ਼ਸਲ ‘ਚੋਂ ਸੱਪ ਫੜਣ ਦੀ ਕੋਸ਼ਿਸ਼ ਕਰ ਰਿਹਾ ਹੈ।
ਹੋਰ ਵੇਖੋ:ਕਾਰਤਿਕ ਆਰੀਅਨ ਹੋਏ ਭਾਵੁਕ ਜਦੋਂ ਅਮਿਤਾਭ ਬੱਚਨ ਨੇ ਉਨ੍ਹਾਂ ਦੀ ਇੰਨੇ ਸਾਲਾਂ ਦੀ ਇਹ ਖੁਆਇਸ਼ ਕੀਤੀ ਪੂਰੀ
ਪਰ ਜਦੋਂ ਉਹ ਫ਼ਸਲ ‘ਚੋਂ ਕਾਲੇ ਰੰਗ ਦਾ ਕੁਝ ਕੱਢਦਾ ਹੈ ਤਾਂ ਲੋਕੀਂ ਸੋਚਦੇ ਨੇ ਉਹ ਸੱਪ ਕੱਢ ਰਿਹਾ ਹੈ ਪਰ ਉਹ ਬੰਦਾ ਫ਼ਸਲ ‘ਚੋਂ ਇੱਕ ਕਾਲੇ ਰੰਗ ਦੀ ਬੈਲਟ ਕੱਢਦਾ ਤੇ ਆਪਣੇ ਲੱਕ ਉੱਤੇ ਬੰਨ ਲੈਂਦਾ ਹੈ। ਤਾਂ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਉਹ ਇਨਸਾਨ ਸੱਪ ਕੱਢਣ ਦੀ ਐਕਟਿੰਗ ਕਰ ਰਿਹਾ ਸੀ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਉੱਤੇ ਦਰਸ਼ਕਾਂ ਤੋਂ ਇਲਾਵਾ ਪੰਜਾਬੀ ਹਸਤੀਆਂ ਨੇ ਵੀ ਫਨੀ ਕਮੈਂਟਸ ਕੀਤੇ ਨੇ।
View this post on Instagram
ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਕੰਮ ਦੀ ਤਾਂ ਉਹ ਬਹੁਤ ਜਲਦ ਫ਼ਿਲਮ ‘ਗੁੱਡ ਨਿਊਜ਼’ ‘ਚ ਅਕਸ਼ੈ ਕੁਮਾਰ, ਕਰੀਨਾ ਕਪੂਰ ਅਤੇ ਕਿਆਰਾ ਅਡਵਾਨੀ ਦੇ ਨਾਲ ਬਿੱਗ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।