ਬੇਬੇ ਨੂੰ ਵੀ ਖ਼ੂਬ ਪਸੰਦ ਆਈ ‘ਗੁੱਡ ਨਿਊਜ਼’, ਦਿਲਜੀਤ ਦੋਸਾਂਝ ਨੇ ਸ਼ੇਅਰ ਕੀਤਾ ਵੀਡੀਓ
ਅਕਸ਼ੇ ਕੁਮਾਰ, ਦਿਲਜੀਤ ਦੋਸਾਂਝ, ਕਰੀਨਾ ਕਪੂਰ ਖ਼ਾਨ ਤੇ ਕਿਆਰਾ ਅਡਵਾਨੀ ਸਟਾਰਰ ਫ਼ਿਲਮ ‘ਗੁੱਡ ਨਿਊਜ਼’ ਜੋ ਕਿ ਪਿਛਲੇ ਸ਼ੁੱਕਰਵਾਰ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੀ ਹੈ। ਵੱਖਰੇ ਵਿਸ਼ੇ ‘ਤੇ ਬਣੀ ਇਹ ਫ਼ਿਲਮ ਕਾਮੇਡੀ ਦੇ ਨਾਲ ਲੋਕਾਂ ਨੂੰ ਔਲਾਦ ਦਾ ਸੁੱਖ ਹਾਸਿਲ ਕਰਨ ਲਈ ਨਵੀਂ ਟੈਕਨੋਲਜੀ ਬਾਰੇ ਵੀ ਜਾਗਰੂਕ ਕਰ ਰਹੀ ਹੈ।
View this post on Instagram
ਹੋਰ ਵੇਖੋ:‘ਗੋਲ ਗੱਪੇ’ ਤੋਂ ਬਾਅਦ ਬਿੰਨੂ ਢਿੱਲੋਂ ਨੇ ਸ਼ੇਅਰ ਕੀਤਾ 2021 ‘ਚ ਆਉਣ ਵਾਲੀ ਫ਼ਿਲਮ ‘ਰੌਣਕ ਮੇਲਾ’ ਦਾ ਫਰਸਟ ਲੁੱਕ
ਫ਼ਿਲਮ ਦਰਸ਼ਕਾਂ ਦੀ ਉਮੀਦਾਂ ਉੱਤੇ ਖਰੀ ਉਤਰ ਰਹੀ ਹੈ। ਜਿਸਦੇ ਚੱਲਦੇ ਫ਼ਿਲਮ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਜਿਸਦੇ ਚੱਲਦੇ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਇੱਕ ਬਜ਼ੁਰਗ ਬੇਬੇ ਆਪਣੀ ਧੀ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ ‘ਚ ਦੇਖ ਸਕਦੇ ਹੋ ਬੇਬੇ ਕਹਿ ਰਹੀ ਹੈ ਕਿ ਫ਼ਿਲਮ ਬਹੁਤ ਵਧੀਆ ਹੈ ਤੇ ਸਭ ਨੂੰ ਦੇਖਣ ਜਾਣਾ ਚਾਹੀਦਾ ਹੈ। ਇਸ ਵੀਡੀਓ ਨੂੰ ਇੱਕ ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਗੁੱਡ ਨਿਊਜ਼ ਫ਼ਿਲਮ ‘ਚ ਦਰਸ਼ਕਾਂ ਨੂੰ ਸੋਸ਼ਲ ਮੈਸੇਜ ਦੇ ਨਾਲ ਪਿਆਰ, ਕਾਮੇਡੀ, ਇਮੋਸ਼ਨਲ ਡਰਾਮਾ ਦਾ ਫੁੱਲ ਡੋਜ਼ ਮਿਲ ਰਿਹਾ ਹੈ।
View this post on Instagram
ਜੇ ਗੱਲ ਕਰੀਏ ਫ਼ਿਲਮ ਦੀ ਸਟੋਰੀ ਬਾਰੇ ਤਾਂ ਉਹ ਦੋ ਬੱਤਰਾ ਕਪਲਸ ਦੀ ਕਹਾਣੀ ਹੈ ਜੋ ਕਿ ਬੱਚਾ ਪੈਦਾ ਕਰਨ ਲਈ IVF ਟੈਕਨੋਲਜੀ ਦਾ ਸਹਾਰਾ ਲੈਂਦੇ ਨੇ। ਦਿਲਜੀਤ-ਕਿਆਰਾ, ਅਕਸ਼ੇ-ਕਰੀਨਾ ਹੋਰਾਂ ਦੀ ਗੁੱਡ ਨਿਊਜ਼ ‘ਚ ਵੱਡੀ ਕੰਫਿਊਜ਼ਨ ਉਸ ਸਮੇਂ ਆ ਜਾਂਦੀ ਹੈ ਜਦੋਂ ਹਸਪਤਾਲ ‘ਚ ਦੋਵਾਂ ਕਪਲਸ ਦਾ ਸਰਨੇਮ ਬੱਤਰਾ ਹੋਣ ਕਰਕੇ ਸਪਰਮ ਮਿਕਸ ਹੋ ਜਾਂਦੇ ਹਨ। ਜਿਸ ਤੋਂ ਬਾਅਦ ਦੋਵਾਂ ਕਪਲਸ ਦੀ ਲਾਈਫ ‘ਚ ਕਿਵੇਂ ਦੇ ਦਿਲਚਸਪ ਮੋੜ ਆਉਂਦੇ ਨੇ ਇਹ ਤਾਂ ਤੁਹਾਨੂੰ ਫ਼ਿਲਮ ਦੇਖ ਕੇ ਪਤਾ ਚੱਲ ਪਾਵੇਗਾ।
View this post on Instagram