ਦਿਲਜੀਤ ਦੋਸਾਂਝ ਦਾ ਨਵਾਂ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਕਿਵੇਂ ਸਮਝਾ ਰਹੇ ਨੇ ਅੰਗਰੇਜ਼ੀ ‘ਚ ਇਸ ਮਾਡਲ ਨੂੰ

ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਹ ਆਪਣੇ ਫੈਨਜ਼ ਦੇ ਲਈ ਕੁਝ ਨਾ ਕੁਝ ਨਵਾਂ ਪੋਸਟ ਕਰਦੇ ਰਹਿੰਦੇ ਨੇ । ਇਸ ਵਾਰ ਉਨ੍ਹਾਂ ਨੇ ਆਪਣੇ ਆਉਣ ਵਾਲੇ ਨਵੇਂ ਗੀਤ ਦੇ ਸ਼ੂਟਿੰਗ ਸੈੱਟ ਤੋਂ ਇੱਕ ਹੋਰ ਨਵੀਂ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ ।
View this post on Instagram
ਇਸ ਵੀਡੀਓ ‘ਚ ਉਹ ਆਪਣੇ ਗੀਤ ਦੀ ਮਾਡਲ Elwa ਦੇ ਨਾਲ ਗੱਲ ਬਾਤ ਕਰਦੇ ਹੋਏ ਦਿਖਾਈ ਦੇ ਰਹੇ ਨੇ । ਵੀਡੀਓ ‘ਚ ਦਿਲਜੀਤ ਦੋਸਾਂਝ ਅੰਗਰੇਜ਼ੀ ‘ਚ ਆਪਣੀ ਮਾਡਲ ਨੂੰ ਦੱਸ ਰਹੇ ਨੇ ਕਿ ਉਹ ਕਦੇ ਬਾਲੀ (Bali) ਨਹੀਂ ਗਏ ,ਪਰ ਹਾਂ ਜੇ ਕੋਈ ਹੋਰ ਪੈਸਾ ਖਰਚ ਕੇ ਮੈਨੂੰ ਉੱਤੇ ਕਾਨਸਰਟ ਲਈ ਸਦੇਗਾ ਤਾਂ ਉਹ ਜ਼ਰੂਰ ਜਾਣਗੇ । ਦਿਲਜੀਤ ਨੇ ਆਪਣੇ ਵੱਲੋਂ ਅੰਗਰੇਜ਼ੀ ‘ਤੇ ਪੂਰਾ ਜ਼ੋਰ ਲਗਾਉਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਮਾਡਲ ਨੂੰ ਆਪਣੀ ਗੱਲ ਸਮਝਾਉਂਦੇ ਹੋਏ ਦਿਖਾਈ ਦੇ ਰਹੇ ਨੇ । ਪਰ ਦਰਸ਼ਕਾਂ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ । ਇਸ ਵੀਡੀਓ ਨੂੰ ਤਿੰਨ ਲੱਖ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।
ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੀ ਤਾਂ ਉਹ ਬਹੁਤ ਜਲਦ ਆਪਣੀ ਨਵੀਂ ਮਿਊਜ਼ਿਕ ਐਲਬਮ ਲੈ ਕੇ ਆ ਰਹੇ ਨੇ । ਇਸ ਤੋਂ ਇਲਾਵਾ ਉਹ ਆਪਣੀ ‘ਛੜਾ’ ਫ਼ਿਲਮ ਲਈ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ਲਈ ਵੀ ਨੌਮੀਨੇਟ ਹੋਏ ਨੇ । ਮਨੋਰੰਜਨ ਜਗਤ ਦਾ ਪਹਿਲਾ ਆਨਲਾਈਨ ਅਵਾਰਡ ਅੱਜ ਸ਼ਾਮੀਂ 8:30 ਹੋਣ ਜਾ ਰਿਹਾ ਹੈ । ਸੋ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਚੈਨਲ ਤੇ ਪੀਟੀਸੀ ਫੇਸਬੁੱਕ ਪੇਜ਼ ਉੱਤੇ ।