ਦਿਲਜੀਤ ਦੋਸਾਂਝ (Diljit Dosanjh) ਨੇ ਆਪਣੇ ਇੰਸਟਗ੍ਰਾਮ ਅਕਾਊਂਟ ‘ਤੇ ਇੱਕ ਬਹੁਤ ਹੀ ਮਜ਼ੇਦਾਰ ਵੀਡੀਓ (Video) ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਦਿਲਜੀਤ ਦੋਸਾਂਝ ਨੇ ਲਿਖਿਆ ਕਿ ‘ਮੈਂ ਤਾਂ ਕੁਝ ਵੀ ਨਹੀਂ ਮੰਨਦੀ ਕਿਸੇ ਨੂੰ, ਆਈ ਲਵ ਦਿਸ ਐਟੀਟਿਊਡ’। ਇਸ ਵੀਡੀਓ ਨੂੰ ਦਿਲਜੀਤ ਦੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਇਸ ਵੀਡੀਓ ‘ਤੇ ਕਮੈਂਟਸ ਕੀਤੇ ਜਾ ਰਹੇ ਹਨ । ਦਿਲਜੀਤ ਦੋਸਾਂਝ ਵੱਲੋਂ ਸਾਂਝੇ ਕੀਤੇ ਗਏ ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬਜ਼ੁਰਗ ਜੋੜਾ ਨਜ਼ਰ ਆ ਰਿਹਾ ਹੈ ।
image From instagram
ਹੋਰ ਪੜ੍ਹੋ : ਬ੍ਰੇਕਅੱਪ ਦੀਆਂ ਖ਼ਬਰਾਂ ਦਰਮਿਆਨ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਲੰਚ ‘ਤੇ ਗਏ, ਵੀਡੀਓ ਹੋ ਰਿਹਾ ਵਾਇਰਲ
ਜਿਸ ‘ਤੇ ਇਸ ਵੀਡੀਓ ‘ਚ ਇੱਕ ਕੁੜੀ ਪੁੱਛਦੀ ਸੁਣਾਈ ਦੇ ਰਹੀ ਹੈ ਕਿ ਦਾਦਾ ਜੀ ਇਹ ਕੌਣ ਨੇ, ਜਿਸ ‘ਤੇ ਬਜ਼ੁਰਗ ਕਹਿ ਰਿਹਾ ਹੈ ਕਿ ਇਹ ਮੇਰੀ ਮਹਿਬੂਬਾ ਹੈ । ਜਦੋਂ ਇਹ ਕੁੜੀ ਬਜ਼ੁਰਗ ਬੇਬੇ ਨੂੰ ਪੁੱਛਦੀ ਹੈ ਕਿ ਮੰਮੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਹੈ ਤੁਹਾਡਾ ਕੀ ਕਹਿਣਾ ਹੈ ।
Image Source: Instagram
ਇਸ ‘ਤੇ ਬਜ਼ੁਰਗ ਕਹਿੰਦੀ ਹੈ ਕਿ ਇਹ ਕਿਹੜੀ ਵੱਡੀ ਗੱਲ ਆ। ਤੁਸੀਂ ਨਹੀਂ ਮੰਨਦੇ ਮਹਿਬੂਬ, ਇਸ ‘ਤੇ ਬਜ਼ੁਰਗ ਕਹਿੰਦੀ ਹੈ ਕਿ ਇਹ ਕਿਹੜੀ ਵੱਡੀ ਗੱਲ ਏ, ਮੈਂ ਕਿਸੇ ਨੂੰ ਕੁਝ ਵੀ ਨਹੀਂ ਮੰਨਦੀ’। ਜਿਸ ‘ਤੇ ਸਾਰੇ ਹੱਸਣ ਲੱਗ ਪੈਂਦੇ ਹਨ । ਸੋਸ਼ਲ ਮੀਡੀਆ ‘ਤੇ ਵੀ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਦਿਲਜੀਤ ਦੇ ਕੁਝ ਦਿਨ ਪਹਿਲਾਂ ਵੀ ਸੋਸ਼ਲ ਮੀਡੀਆ ਸਟਾਰਸ ਦਾ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ਨੂੰ ਲੋਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਸ ਤੋਂ ਇਲਾਵਾ ਉਹ ਫ਼ਿਲਮਾਂ ‘ਚ ਵੀ ਸਰਗਰਮ ਹਨ ।
View this post on Instagram
A post shared by DILJIT DOSANJH (@diljitdosanjh)