ਬੀ ਪਰਾਕ ਦੇ ਗੀਤ ਲਈ ਦਿਲਜੀਤ ਦੋਸਾਂਝ ਹੋਏ ਇਮੋਸ਼ਨਲ, ‘ਤੇਰੀ ਮਿੱਟੀ’ ਗੀਤ ਦੀ ਕੀਤੀ ਜੰਮ ਕੇ ਤਾਰੀਫ਼, ਦੇਖੋ ਵੀਡੀਓ
ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਦੇ ਸਟਾਰ ਅਦਾਕਾਰ ਦਿਲਜੀਤ ਦੋਸਾਂਝ ਜਿਹਨਾਂ ਦਾ ਹਾਲ ਹੀ ‘ਚ ‘ਮੈਡਮ ਤੁਸਾਦ’ ‘ਚ ਵੈਕਸ ਸਟੈਚੂ ਲੱਗਿਆ ਹੈ। ਜਿਸ ਦੇ ਚੱਲਦੇ ਦਿਲਜੀਤ ਦੋਸਾਂਝ ਨੇ ਪੀਟੀਸੀ ਪੰਜਾਬੀ ਨਾਲ ਗੱਲ-ਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਨੂੰ ਕੇਸਰੀ ਫ਼ਿਲਮ ‘ਚ ਪੰਜਾਬੀ ਗਾਇਕ ਜੈਜ਼ੀ ਬੀ ਅਤੇ ਬੀ ਪਰਾਕ ਵੱਲੋਂ ਗਾਏ ਗੀਤ ਉਹਨਾਂ ਨੂੰ ਬਹੁਤ ਪਸੰਦ ਆਏ ਹਨ।
View this post on Instagram
ਹੋਰ ਵੇਖੋ:‘ਹਾਈ ਐਂਡ ਯਾਰੀਆਂ’ ਦਾ ਪਹਿਲਾ ਗੀਤ ‘ਰੱਬਾ ਵੇ’ ਕਰ ਰਿਹਾ ਹੈ ਸਭ ਨੂੰ ਭਾਵੁਕ
ਦਿਲਜੀਤ ਦੋਸਾਂਝ ਨੇ ਕਿਹਾ ਕਿ ਬੀ ਪਰਾਕ ਨੇ ‘ਤੇਰੀ ਮਿੱਟੀ’ ਗੀਤ ਨੂੰ ਬਹੁਤ ਹੀ ਸ਼ਾਨਦਾਰ ਗਾਇਆ ਹੈ। ਵੀਡੀਓ ‘ਚ ਦੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਬੀ ਪਰਾਕ ਦੀ ਇਮੋਸ਼ਨਲ ਗੀਤ ਲਈ ਜੰਮ ਕੇ ਤਾਰੀਫ਼ ਕਰਦੇ ਹੋਏ ਨਜ਼ਰ ਆ ਰਹੇ ਹਨ।
View this post on Instagram
ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਆਉਣ ਵਾਲੀ ਫ਼ਿਲਮਾਂ ਦੀ ਤਾਂ ਬਹੁਤ ਜਲਦ ਉਹ ਅਰਜੁਨ ਪਟਿਆਲਾ ਅਤੇ ਗੁੱਡ ਨਿਊਜ਼ ‘ਚ ਨਜ਼ਰ ਆਉਣ ਵਾਲੇ ਹਨ। ਅਰਜੁਨ ਪਟਿਆਲਾ ਫ਼ਿਲਮ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸ ‘ਚ ਉਹਨਾਂ ਦਾ ਸਾਥ ਦੇ ਰਹੀ ਹੈ ਬਾਲੀਵੁੱਡ ਦੀ ਬੇਹੱਦ ਹੀ ਖੂਬਸੂਰਤ ਅਦਾਕਾਰਾ ਕ੍ਰਿਤੀ ਸਨੈਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮ ਜੋੜੀ ਅਤੇ ਛੜਾ ‘ਚ ਨਜ਼ਰ ਆਉਣਗੇ।