
ਦਿਲਜੀਤ ਦੋਸਾਂਝ ਜੋ ਕਿ ਆਪਣੀ ਅਦਾਕਾਰੀ ਦੇ ਨਾਲ ਹਾਸੋਹੀਣ ਗੱਲਾਂ ਲਈ ਵੀ ਜਾਣੇ ਜਾਂਦੇ ਹਨ। ਗੱਲ ਕਰਦੇ ਹਾਂ ਮੇਟ ਗਾਲਾ ਇਵੇਂਟ ਦੀ ਜਿਸ ਦੀ ਚਰਚਾ ਦੁਨੀਆਂ ਭਰ ‘ਚ ਹੋ ਰਹੀ ਹੈ। ਜਿਸ ਦੇ ਚਲਦੇ ਦਿਲਜੀਤ ਦੋਸਾਂਝ ਨੇ ਨਿਊਯਾਰਕ ਵਿੱਚ ਹੋਏ ਇਸ ਇਵੇਂਟ ਮੇਟ ਗਾਲਾ ਦਾ ਦੇਸੀ ਵਰਜਨ ਪੇਸ਼ ਕੀਤਾ ਹੈ। ਜੀ ਹਾਂ ਉਨ੍ਹਾਂ ਨੇ ਦੇਸੀ ਮੇਟ ਗਾਲਾ ਦੀ ਵੀਡੀਓ ਬਣਾਈ ਹੈ ਤੇ ਇਸ ਵੀਡੀਓ ‘ਚ ਉਨ੍ਹਾਂ ਦਾ ਸਾਥ ਦਿੱਤਾ ਹੈ ਨੀਰੂ ਬਾਜਵਾ ਨੇ। ਇਹ ਵੀਡੀਓ ਦੋਵਾਂ ਨੇ ਹਾਸਾ ਠੱਠਾ ਲਈ ਬਣਾਈ ਹੈ।
View this post on Instagram
SHADAA & SHADEE AT THE Desi #metgala OYE.... Shadaa 21st JUNE ???? @neerubajwa
ਹੋਰ ਵੇਖੋ:
ਦਿਲਜੀਤ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਸਾਂਝੀ ਕੀਤੀ ਹੈ। ਵੀਡੀਓ ਨੂੰ ਸ਼ੇਅਰ ਕੀਤੇ ਕੁਝ ਹੀ ਸਮਾਂ ਹੋਇਆ ਹੈ ਪਰ ਫੈਨਜ਼ ਦੇ ਕਮੈਂਟਸ ਦੀ ਝੜੀ ਲਾ ਦਿੱਤੀ ਹੈ। ਇਸ ਵੀਡੀਓ ਉੱਤੇ ਬਾਲੀਵੁੱਡ ਅਦਾਕਾਰ ਵਰੁਣ ਧਵਨ ਨੇ ਵੀ ਕਮੈਂਟ ਕੀਤਾ ਹੈ। ਇਸ ਤੋਂ ਇਲਾਵਾ ਪੰਜਾਬੀ ਕਲਾਕਾਰਾਂ ਨੇ ਵੀ ਵੀਡੀਓ ਨੂੰ ਪਸੰਦ ਕੀਤਾ ਹੈ। ਇਸ ਵੀਡੀਓ ਨੂੰ ਹੁਣ ਤੱਕ ਦੋ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ।
ਜੇ ਗੱਲ ਕਰੀਏ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਦੋਵੇਂ ਅਦਾਕਾਰ ਪੰਜਾਬੀ ਫ਼ਿਲਮ ‘ਛੜਾ’ ‘ਚ ਨਜ਼ਰ ਆਉਣਗੇ। ਫ਼ਿਲਮ ਛੜਾ ਨੂੰ ਡਾਇਰੈਕਟ ਜਗਦੀਪ ਸਿੱਧੂ ਨੇ ਕੀਤਾ ਹੈ। ਇਹ ਫ਼ਿਲਮ 21 ਜੂਨ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।