ਭੰਗੜੇ 'ਤੇ ਦਿਲਜੀਤ ਦੋਸਾਂਝ ਦੇ ਥਿਰਕਣਗੇ ਪੈਰ ,ਵੇਖੋ ਵੀਡਿਓ

By  Shaminder November 14th 2018 05:13 AM

ਟਰਬਨੇਟਰ ਇੱਕ ਵਾਰ ਫਿਰ ਲੈ ਕੇ ਆ ਰਹੇ ਨੇ ਆਪਣੇ ਨਵੇਂ ਅੰਦਾਜ਼ 'ਚ ਕੁਝ ਨਵਾਂ ।ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਇਸ ਨਵੀਂ ਐਲਬਮ ਲਈ ਪ੍ਰਮੋਸ਼ਨ ਸ਼ੁਰੂ ਕਰ ਦਿੱਤੀ ਹੈ । ਤੁਸੀਂ ਸੋਚ ਰਹੇ ਕਿ ਅਸੀਂ ਕਿਸ ਟਰਬਨੇਟਰ ਦੀ ਗੱਲ ਕਰ ਰਹੇ ਹਾਂ ।ਸ਼ਾਇਦ ਤੁਹਾਨੂੰ ਸਾਡੀ ਗੱਲ ਦੀ ਸਮਝ ਨਹੀਂ ਆਈ ਅਸੀਂ ਗੱਲ ਕਰ ਰਹੇ ਹਾਂ ਦੋਸਾਂਝਾ ਵਾਲੇ ਦਿਲਜੀਤ ਦੋਸਾਂਝ ਦੀ । ਜਿਨ੍ਹਾਂ ਦਾ ਨਵਾਂ ਗੀਤ ਦਸੰਬਰ 'ਚ ਰਿਲੀਜ਼ ਹੋਣ ਜਾ ਰਿਹਾ ਹੈ ।

ਹੋਰ ਵੇਖੋ : ਲਗਜ਼ਰੀ ਲਾਈਫ ਦਿਖਾ ਕੇ ਕਿਸ ਨੂੰ ਰਿਝਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਦਿਲਜੀਤ ਦੋਸਾਂਝ ਦੇਖੋ ਵੀਡਿਓ

https://www.instagram.com/p/BqHuhYQl8YR/

ਗੀਤ ਹੀ ਨਹੀਂ ਬਲਕਿ ਉਹ ਇੱਕ ਐਲਬਮ ਜਾਰੀ ਕਰਨ ਵਾਲੇ ਨੇ । ਇਸ ਵਾਰ ਦਿਲਜੀਤ ਦੋਸਾਂਝ ਨਵੇਂ ਅੰਦਾਜ਼ 'ਚ ਨਜ਼ਰ ਆਉਣਗੇ । ਇਸ ਐਲਬਮ 'ਚ ਰੋਮਾਂਟਿਕ ਜਾਂ ਫਿਰ ਉਦਾਸ ਗੀਤ ਨਹੀਂ ਬਲਕਿ ਪੰਜਾਬ ਦੇ ਲੋਕ ਨਾਚ ਭੰਗੜੇ 'ਤੇ ਸਰੋਤਿਆਂ ਨੂੰ ਨਚਾਉਣ ਆ ਰਹੇ ਨੇ ਦਿਲਜੀਤ ਦੋਸਾਂਝ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ ।

ਹੋਰ ਵੇਖੋ : ਭਾਵੁਕਤਾ ਨਾਲ ਭਰਪੂਰ ਹੈ ਦਿਲਜੀਤ ਦੋਸਾਂਝ ਦਾ ਨਵਾਂ ਗੀਤ ‘ਪਾਗਲ’

diljit dosanjh new song bhangra diljit dosanjh new song bhangra

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਦੋ ਸਰਦਾਰਾਂ ਤੋਂ ਦਿਲਜੀਤ ਦੋਸਾਂਝ ਪੁੱਛ ਰਹੇ ਨੇ ਕਿ ਉਨ੍ਹਾਂ ਦੀ ਨਵੀਂ ਐਲਬਮ ਦਾ ਕੀ ਨਾਂਅ ਹੈ ਤਾਂ ਇਹ ਦੋਵੇਂ ਸਰਦਾਰ ਭੰਗੜਾ ਪਾ ਕੇ ਦੱਸ ਰਹੇ ਨੇ ਕਿ ਉਨ੍ਹਾਂ ਦੀ ਨਵੀਂ ਆਉਣ ਵਾਲੀ ਐਲਬਮ ਦਾ ਨਾਂਅ ਭੰਗੜਾ ਹੈ । ਦਸੰਬਰ 'ਚ ਆਉਣ ਵਾਲੀ ਇਸ ਐਲਬਮ ਨੂੰ ਲੈ ਕੇ ਦਿਲਜੀਤ ਦੋਸਾਂਝ ਕਾਫੀ ਉਤਸ਼ਾਹਿਤ ਨੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਰੋਤੇ ਇਸ ਐਲਬਮ ਨੂੰ ਵੀ ਓਨਾ ਹੀ ਪਿਆਰ ਦੇਣਗੇ ਜਿੰਨਾ ਉਨ੍ਹਾਂ ਦੇ ਪਹਿਲੇ ਗੀਤਾਂ ਨੂੰ ਦਿੱਤਾ ਗਿਆ ਹੈ । ਦਿਲਜੀਤ ਦੇ ਇਸ ਨਵੇਂ ਅੰਦਾਜ਼ ਨੂੰ ਵੇਖਣ ਅਤੇ ਸੁਣਨ ਲਈ ਉਨ੍ਹਾਂ ਦੇ ਫੈਨਸ ਵੀ ਬੇਹੱਦ ਉਤਾਵਲੇ ਨੇ ।

diljit dosanjh new song bhangra diljit dosanjh new song bhangra

 

Related Post